ਨਵੀਂ ਦਿੱਲੀ: ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਡਾ. ਮੋਹਨ ਭਾਗਵਤ ਨੇ ਕਿਹਾ ਹੈ ਕਿ ਰਾਸ਼ਟਰਵਾਦ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਭਾਗਵਤ ਨੇ ਇਸ ਦਾ ਇਹ ਕਾਰਨ ਦੱਸਿਆ ਹੈ ਕਿ ਜੇ ਲੋਕ ਰਾਸ਼ਟਰਵਾਦ ਸ਼ਬਦ ਦੀ ਵਰਤੋਂ ਕਰਦੇ ਹਨ ਤਾਂ ਇਸ ਦਾ ਅਰਥ ਹੈ ਨਾਜ਼ੀ ਜਾਂ ਹਿਟਲਰ ਦਾ ਰਾਸ਼ਟਰਵਾਦ।

ਦਰਅਸਲ, ਮੋਹਨ ਭਾਗਵਤ ਝਾਰਖੰਡ ਦੇ ਰਾਂਚੀ ਦੇ ਮੋਹਰਬਾਦੀ ਵਿੱਚ 'ਸੰਘ ਸਮਾਗਮ' ਵਿੱਚ ਹਿੱਸਾ ਲੈਣ ਲਈ ਪਹੁੰਚੇ ਸਨ ਤੇ ਫਿਰ ਉਨ੍ਹਾਂ ਇਹ ਗੱਲਾਂ ਕਹੀਆਂ। ਭਾਗਵਤ ਨੇ ਕਿਹਾ, "ਰਾਸ਼ਟਰਵਾਦ ਸ਼ਬਦ ਦੀ ਵਰਤੋਂ ਨਾ ਕਰੋ। ਰਾਸ਼ਟਰ, ਰਾਸ਼ਟਰੀ, ਕੌਮੀਅਤ ਆਦਿ ਚੱਲੇਗਾ ਪਰ ਰਾਸ਼ਟਰਵਾਦ ਨਹੀਂ ਚੱਲੇਗਾ। ਰਾਸ਼ਟਰਵਾਦ ਦਾ ਅਰਥ ਹੈ ਹਿਟਲਰ ਦੀ ਤਾਨਾਸ਼ਾਹੀ। ''


ਭਾਗਵਤ ਨੇ ਕਿਹਾ ਕਿ ਭਾਰਤ ਬਣਾਉਣ ਵਿੱਚ ਹਿੰਦੂਆਂ ਦੀ ਸਭ ਤੋਂ ਵੱਧ ਜਵਾਬਦੇਹੀ ਹੈ। ਹਿੰਦੂਆਂ ਨੂੰ ਆਪਣੀ ਕੌਮ ਪ੍ਰਤੀ ਵਧੇਰੇ ਜ਼ਿੰਮੇਵਾਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਹਿੰਦੂ’ ਭਾਰਤ ਦੇ ਸਾਰੇ ਧਰਮਾਂ ਦੀ ਨੁਮਾਇੰਦਗੀ ਕਰਦਾ ਹੈ ਤੇ ਉਨ੍ਹਾਂ ਨੂੰ ਇੱਕ ਸੂਤਰ ਵਿੱਚ ਜੋੜਦਾ ਹੈ।