ਨਿਰਭਯਾ ਕੇਸ: ਫਾਂਸੀ ਤੋਂ ਬਚਣ ਲਈ ਇੱਕ ਹੋਰ ਚਾਲ, ਦੋਸ਼ੀ ਵਿਨੈ ਨੇ ਕੰਧ 'ਚ ਮਾਰ ਕੇ ਭੰਨ੍ਹਿਆ ਸਿਰ
ਏਬੀਪੀ ਸਾਂਝਾ | 20 Feb 2020 01:54 PM (IST)
ਨਿਰਭਯਾ ਮਾਮਲੇ 'ਚ ਕੋਰਟ ਵੱਲੋਂ ਦੋਸ਼ੀਆਂ ਲਈ ਨਵਾਂ ਡੈੱਥ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਤਹਿਤ ਦੋਸ਼ੀਆਂ ਨੂੰ 3 ਮਾਰਚ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ।
ਨਵੀਂ ਦਿੱਲੀ: ਨਿਰਭਯਾ ਮਾਮਲੇ 'ਚ ਕੋਰਟ ਵੱਲੋਂ ਦੋਸ਼ੀਆਂ ਲਈ ਨਵਾਂ ਡੈੱਥ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਤਹਿਤ ਦੋਸ਼ੀਆਂ ਨੂੰ 3 ਮਾਰਚ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। ਦੋਸ਼ੀ ਫਾਂਸੀ ਤੋਂ ਬਚਣ ਲਈ ਪੂਰੀ ਵਾਹ ਲਾ ਰਹੇ ਹਨ। ਹਰ ਵਾਰ ਇਨ੍ਹਾਂ ਵੱਲੋਂ ਕੋਈ ਨਾ ਕੋਈ ਨਵਾਂ ਪੈਂਤੜਾ ਅਪਣਾਇਆ ਜਾ ਰਿਹਾ ਹੈ। ਗੈਂਗਰੇਪ ਦੇ ਦੋਸ਼ੀ ਵਿਨੈ ਨੇ ਤਿਹਾੜ ਜੇਲ੍ਹ ਦੀ ਕੰਧ 'ਚ ਆਪਣਾ ਸਿਰ ਮਾਰ ਲਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਦੱਸਿਆ ਕਿ 16 ਫਰਵਰੀ ਨੂੰ ਵਿਨੈ ਨੇ ਕੰਧ 'ਚ ਸਿਰ ਤੇ ਮੁੱਕਾ ਮਾਰਿਆ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਜੇਲ੍ਹ 'ਚ ਡਾਕਟਰ ਵੱਲੋਂ ਉਸ ਦਾ ਇਲਾਜ ਕੀਤਾ ਗਿਆ। ਜੇਲ੍ਹ ਦੇ ਸੂਤਰਾਂ ਮੁਤਾਬਕ ਉਹ ਤਣਾਅ 'ਚ ਆ ਗਿਆ ਹੈ। ਇਸ ਕਾਰਨ ਉਸ ਨੇ ਅਜਿਹਾ ਕੀਤਾ ਹੈ। ਉਸ ਨੂੰ ਮਾਨਸਿਕ ਰੋਗ ਦੇ ਡਾਕਟਰ ਨੂੰ ਵੀ ਦਿਖਾਇਆ ਗਿਆ ਸੀ। ਦਰਅਸਲ ਦੋਸ਼ੀ ਵਿਨੈ ਸਾਰੇ ਕਨੂੰਨੀ ਹੱਥਕੰਡੇ ਅਜ਼ਮਾ ਚੁੱਕਿਆ ਹੈ। ਸੁਪਰੀਮ ਕੋਰਟ ਨੇ ਵਿਨੈ ਦੀ ਪਟੀਸ਼ਨ ਨੂੰ ਖਾਰਜ ਕਰ ਉਸ ਦੀ ਫਾਂਸੀ ਦਾ ਰਾਹ ਸਾਫ ਕਰ ਦਿੱਤਾ ਹੈ।