ਚੰਡੀਗੜ੍ਹ: ਦੇਸ਼ ‘ਚ ਲੌਕਡਾਊਨ ਦੇ ਚੱਲਦਿਆਂ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਕੋਰੋਨਾਵਾਇਰਸ ਦੇ ਚੱਲਦਿਆਂ ਪੰਜਾਬ ਵਿੱਚ ਹੁਣ ਤਕ ਕੋਰੋਨਾ ਪੌਜ਼ੇਟਿਵ ਦੇ 158 ਮਾਮਲੇ ਪਾਏ ਗਏ ਹਨ। ਇਨ੍ਹਾਂ ਚੋਂ 20 ਮਰੀਜ਼ ਠੀਕ ਹੋਏ ਜਦੋਂਕਿ ਹੁਣ ਤਕ 12 ਦੀ ਮੌਤ ਹੋ ਚੁੱਕੀ ਹੈ।
ਸਿਹਤ ‘ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਜਾਣਕਾਰੀ ਮੁਤੂਕ, ਐਸਏਐਸ ਨਗਰ 'ਚ ਸਭ ਤੋਂ ਜ਼ਿਆਦਾ 50 ਮਾਮਲੇ ਸਾਹਮਣੇ ਆ ਚੁੱਕੇ ਹਨ।
ਕੋਰੋਨਾਵਾਇਰਸ ਕਾਰਨ ਪੂਰੇ ਦੇਸ਼ ਵਿੱਚ ਲੌਕਡਾਊਨ ਲਾਇਆ ਗਿਆ ਹੈ। ਸਰਕਾਰ ਕੋਵਿਡ-19 ਨੂੰ ਰੋਕਣ ਲਈ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਚੱਲਦਿਆਂ ਕਈ ਸੂਬਿਆਂ ਨੇ ਲੌਕਡਾਊਨ 'ਚ ਵਾਧਾ ਕੀਤਾ ਹੈ। ਪੰਜਾਬ ਸਰਕਾਰ ਨੇ ਸੂਬੇ 'ਚ ਕਰਫ਼ਿਊ 1 ਮਈ ਤਕ ਵਾਧਾ ਦਿੱਤਾ ਹੈ।
ਪੰਜਾਬ 'ਚ ਕੋਰੋਨਾ ਦੇ ਕੁੱਲ ਪੌਜ਼ੇਟਿਵ ਕੇਸ ਹੋਏ 158, ਹੁਣ ਤਕ 12 ਦੀ ਹੋਈ ਮੌਤ
ਏਬੀਪੀ ਸਾਂਝਾ
Updated at:
11 Apr 2020 07:41 PM (IST)
ਦੇਸ਼ ‘ਚ ਲੌਕਡਾਊਨ ਦੇ ਚੱਲਦਿਆਂ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਕੋਰੋਨਾਵਾਇਰਸ ਦੇ ਚੱਲਦਿਆਂ ਪੰਜਾਬ ਵਿੱਚ ਹੁਣ ਤਕ ਕੋਰੋਨਾ ਪੌਜ਼ੇਟਿਵ ਦੇ 158 ਮਾਮਲੇ ਪਾਏ ਗਏ ਹਨ। ਇਨ੍ਹਾਂ ਚੋਂ 20 ਮਰੀਜ਼ ਠੀਕ ਹੋਏ ਜਦੋਂਕਿ ਹੁਣ ਤਕ 12 ਦੀ ਮੌਤ ਹੋ ਚੁੱਕੀ ਹੈ।
- - - - - - - - - Advertisement - - - - - - - - -