ਯਮੁਨਾਨਗਰ 'ਚ ਕੋਰੋਨਾ ਦੇ ਦੋ ਪੌਜ਼ੇਟਿਵ ਕੇਸ ਆਏ ਸਾਹਮਣੇ
ਏਬੀਪੀ ਸਾਂਝਾ | 11 Apr 2020 05:22 PM (IST)
ਹੁਣ ਤਕ ਬਚੇ ਯਮੁਨਾਨਗਰ ਵਿੱਚ ਅੱਜ ਕੋਰੋਨਾਵਾਇਰਸ ਦੇ 2 ਮਰੀਜ਼ ਆ ਗਏ ਹਨ। ਖਾਨਪੁਰ ਮੈਡੀਕਲ ਕਾਲਜ ਤੋਂ ਦੋ ਰਿਪੋਰਟਾਂ ਕੋਰੋਨਾ ਪੌਜ਼ੇਟਿਵ ਸਾਹਮਣੇ ਆਈਆਂ ਹਨ
ਯਮੁਨਾਨਗਰ: ਹੁਣ ਤਕ ਬਚੇ ਯਮੁਨਾਨਗਰ ਵਿੱਚ ਅੱਜ ਕੋਰੋਨਾਵਾਇਰਸ ਦੇ 2 ਮਰੀਜ਼ ਆ ਗਏ ਹਨ। ਖਾਨਪੁਰ ਮੈਡੀਕਲ ਕਾਲਜ ਤੋਂ ਦੋ ਰਿਪੋਰਟਾਂ ਕੋਰੋਨਾ ਪੌਜ਼ੇਟਿਵ ਸਾਹਮਣੇ ਆਈਆਂ ਹਨ।ਦੋਨੋਂ ਮਰੀਜ਼ ਮਮੀਦੀ ਪਿੰਡ ਦੇ ਹਨ। ਯਮੁਨਾਨਗਰ ਦੇ ਡੀਸੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਦਰਅਸਲ ਇਹ ਵਿਅਕਤੀ ਗੁਜਰਾਤ ਜਮਾਤ ਤੋਂ 20 ਮਾਰਚ ਨੂੰ ਯਮੁਨਾਨਗਰ ਪਹੁੰਚੇ ਸਨ।ਦੋਨਾਂ ਵਿਅਕਤੀਆਂ ਨੂੰ ਈਐਸਆਈ ਹਸਪਤਾਲ 'ਚ ਬਣੇ ਕੋਰੋਨਾ ਹਸਪਤਾਲ ਅੰਦਰ ਆਈਸੋਲੇਟ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਪਿੰਡ ਨੂੰ ਸੀਲ ਕਰ ਦਿੱਤਾ ਹੈ। ਹਰ ਤਰਾਂ ਦੀ ਅਵਾਜਾਈ ਨੂੰ ਰੋਕ ਦਿੱਤਾ ਗਿਆ ਹੈ।