ਧੁੰਦ ਦਾ ਕਹਿਰ, ਸੜਕ ਹਾਦਸੇ 'ਚ ਦੋ ਹਲਾਕ, ਕਈ ਜ਼ਖ਼ਮੀ
ਏਬੀਪੀ ਸਾਂਝਾ | 28 Dec 2019 02:31 PM (IST)
ਦਿੱਲੀ-ਜੈਪੁਰ ਨੈਸ਼ਨਲ ਹਾਈਵੇ- 8 'ਤੇ ਸਥਿਤ ਸਾਬਨ ਚੌਂਕ 'ਤੇ ਧੁੰਦ ਕਰਕੇ ਦਰਜਨਾਂ ਵਾਹਨ ਆਪਸ 'ਚ ਟੱਕਰਾ ਗਏ। ਇਸ ਸੜਕ ਹਾਦਸੇ 'ਚ ਦੋ ਦੀ ਮੌਤ ਜਦਕਿ ਇੱਕ ਦਰਜਨ ਲੋਕ ਜ਼ਖ਼ਮੀ ਹੋ ਗਏ।
ਰੇਵਾੜੀ: ਦਿੱਲੀ-ਜੈਪੁਰ ਨੈਸ਼ਨਲ ਹਾਈਵੇ- 8 'ਤੇ ਸਥਿਤ ਸਾਬਨ ਚੌਂਕ 'ਤੇ ਧੁੰਦ ਕਰਕੇ ਦਰਜਨਾਂ ਵਾਹਨ ਆਪਸ 'ਚ ਟੱਕਰਾ ਗਏ। ਇਸ ਸੜਕ ਹਾਦਸੇ 'ਚ ਦੋ ਦੀ ਮੌਤ ਜਦਕਿ ਇੱਕ ਦਰਜਨ ਲੋਕ ਜ਼ਖ਼ਮੀ ਹੋ ਗਏ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜ਼ਖ਼ਮਿਆਂ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਦਸੇ ਦੌਰਾਨ 'ਚ ਮਾਰੇ ਗਏ ਮ੍ਰਿਤਕਾ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਹਾਦਸੇ ਕਾਰਨ ਹਾਈਵੇ 'ਤੇ ਜਾਮ ਲੱਗ ਗਿਆ ਜਿਸ ਤੋਂ ਬਆਦ ਪੁਲਿਸ ਘਟਨਾ ਵਾਲੀ ਥਾਂ ਤੋਂ ਨੁਕਸਾਨੀਆਂ ਗੱਡੀਆਂ ਨੂੰ ਹੱਟਾ ਰਹੀ ਹੈ।