ਨਵੀਂ ਦਿੱਲੀ: ਹੈਦਰਾਬਾਦ ਦੀ ਇੱਕ 19 ਸਾਲਾ ਲੜਕੀ ਨੂੰ ਵੋਲੋਂਗੋਂਗ ਯੂਨੀਵਰਸਿਟੀ ਦੁਆਰਾ ਲਗਭਗ 60 ਲੱਖ ਰੁਪਏ ਦੀ 'ਚੇਂਜ ਦ ਵਰਲਡ' ਨਾਮੀ ਵਜ਼ੀਫ਼ਾ ਦਿੱਤਾ ਗਿਆ ਹੈ। ਇਹ ਯੂਨੀਵਰਸਿਟੀ ਆਸਟ੍ਰੇਲੀਆ 'ਚ ਹੈ। ਲੜਕੀ ਦਾ ਨਾਂ ਸ੍ਰਿਸਟਿ ਵਾਨੀ ਕੌਲੀ ਹੈ। ਹਾਲ ਹੀ ' ਕੌਲੀ ਨੇ "ਵਾਇਲਡ ਵਿੰਗਜ਼" ਨਾਂ ਦੀ ਕਵਿਤਾਵਾਂ 'ਤੇ ਅਧਾਰਤ ਇੱਕ ਕਿਤਾਬ ਵੀ ਪ੍ਰਕਾਸ਼ਤ ਕੀਤੀ ਸੀ।


ਸ੍ਰਿਸ਼ਟੀ ਵਾਨੀ ਕੌਲੀ ਨੇ ਕਿਹਾ ਕਿ ਉਸ ਨੂੰ ਵੀਡੀਓ ਐਪਲੀਕੇਸ਼ਨ ਜਮ੍ਹਾਂ ਕਰਨ ਤੋਂ ਬਾਅਦ ਸਕਾਲਰਸ਼ਿਪ ਲਈ ਚੁਣਿਆ ਗਿਆ। ਉਸਨੇ ਕਿਹਾ, “ਇਸ ਸਕਾਲਰਸ਼ਿਪ ਲਈ ਮੈਂ ਮਾਰਚ 2019 'ਚ ਅਪਲਾਈ ਕੀਤਾ ਸੀ। "ਮੈਂ ਦੁਨੀਆ ਨੂੰ ਕਿਵੇਂ ਬਦਲਾਂਗੀ" ਵਿਸ਼ੇ 'ਤੇ ਇੱਕ ਵੀਡੀਓ ਬਣਾ ਕੇ ਵੋਲੋਂਗੋਂਗ ਯੂਨੀਵਰਸਿਟੀ ਨੂੰ ਅਰਜ਼ੀ ਦਿੱਤੀ। ਵੀਡੀਓ ' ਮੈਂ ਲਿਖਤ ਤੌਰ 'ਤੇ ਦੁਨੀਆ ਨੂੰ ਬਦਲਣ ਦੀ ਗੱਲ ਕੀਤੀ। ਇਸ ਤੋਂ ਪਹਿਲਾਂ ਵੀ ਮੇਰੀ ਇੱਕ ਕਿਤਾਬ 2018 'ਚ ਪ੍ਰਕਾਸ਼ਤ ਹੋਈ ਸੀਮੈਨੂੰ ਲਗਦਾ ਹੈ ਕਿ ਇਸ ਲਈ ਸਕਾਲਰਸ਼ਿਪ ਲਈ ਮੈਨੂੰ ਚੁਣਿਆ ਗਿਆ।

ਕੌਲੀ ਨੇ ਕਿਹਾ ਕਿ ਉਹ ਇਸ ਸਾਲ ਵੋਲੋਂਗੋਂਗ ਯੂਨੀਵਰਸਿਟੀ ਤੋਂ ਵਜ਼ੀਫ਼ਾ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਹੈ। ਉਸਨੇ ਕਿਹਾ ਕਿ ਇਹ ਪੈਸਾ ਉਸਦੇ ਮਾਪਿਆਂ ਦਾ ਭਾਰ ਘੱਟ ਕਰੇਗਾ। ਕੌਲੀ ਇਸ ਸਮੇਂ ਬੰਗਲੁਰੂ 'ਚ ਰੇਵਾ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜਾਈ ਕਰ ਰਹੀ ਹੈ। ਉਹ 2020 'ਚ ਆਸਟਰੇਲੀਆ ਜਾਵੇਗੀ।