ਕਰਨਾਲ: 'ਦਿੱਲੀ ਚਲੋ' ਮੋਰਚੇ ਦੌਰਾਨ 2 ਕਿਸਾਨ ਗੰਭੀਰ ਜ਼ਖਮੀ ਹੋਏ ਹਨ। ਕਿਸਾਨ ਦੇ ਹੱਥਾਂ 'ਚ ਹੀ ਪੁਲਿਸ ਵਲੋਂ ਸੁੱਟੇ ਅੱਥਰੂ ਗੈਸ ਦੇ ਗੋਲੇ ਫੱਟ ਗਏ। ਇਸ ਦੌਰਾਨ ਇੱਕ ਦਾ ਕਿਸਾਨ ਦੇ ਹੱਥ 'ਤੇ ਗੰਭੀਰ ਸੱਟਾਂ ਵੱਜੀਆਂ ਹਨ ਤੇ ਦੂਜੇ ਕਿਸਾਨ ਦਾ ਨੱਕ ਜ਼ਖਮੀ ਹੋ ਗਿਆ ਹੈ।


ਹਰਿਆਣਾ ਸਰਕਾਰ ਵਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਹਰਿਆਣਾ ਸਰਕਾਰ ਵਲੋਂ ਬਾਰਡਰ 'ਤੇ ਬੈਰੀਕੇਡਿੰਗ ਕੀਤੀ ਹੋਈ ਸੀ, ਜਿਸ ਨੂੰ ਪਾਰ ਕਰਦੇ ਹੋਏ ਕਿਸਾਨ ਅੱਗੇ ਵੱਧ ਰਹੇ ਹਨ।


ਕਿਸਾਨਾਂ 'ਤੇ ਕਦੇ ਲਾਠੀਚਾਰਜ ਕੀਤਾ ਜਾ ਰਿਹਾ, ਕਦੇ ਪਾਣੀ ਦੀਆਂ ਬੌਛਾਰਾਂ ਵਰਾਹੀਆਂ ਜਾ ਰਹੀਆਂ ਹਨ ਤੇ ਕਦੇ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ। ਪਰ ਕਿਸਾਨਾਂ ਦਾ ਹੌਂਸਲਾ ਬੁਲੰਦ ਹੈ। ਕਿਸਾਨ ਬਿਨ੍ਹਾ ਕਿਸੇ ਤੋਂ ਡਰੇ ਇਨ੍ਹਾਂ ਤਸ਼ੱਦਦਾਂ ਦਾ ਸਾਹਮਣਾ ਕਰਦੇ ਹੋਏ ਅੱਗੇ ਵੱਧ ਰਹੇ ਹਨ।