ਪੰਚਕੂਲਾ: ਰਾਏਪੁਰਾਣੀ ਦੇ ਆਸ਼ਰਮ 'ਚ ਦੋ ਦਿਨ ਨਾਬਾਲਿਗ ਬੱਚੀਆਂ ਨਾਲ ਕੁਕਰਮ ਦਾ ਮਾਮਲਾ ਸਾਹਮਣੇ ਆਇਆ ਹੈ। ਲਕਸ਼ੇਨੰਦ ਸਰਸਵਤੀ ਨਾਂ ਦੇ ਬਾਬੇ ਨੇ ਭੂਤਾਂ ਦਾ ਸਾਇਆ ਦੱਸ ਬੱਚੀਆਂ ਨਾਲ ਤਿੰਨ ਦਿਨ ਤੱਕ ਰੇਪ ਕੀਤਾ। ਸੈਕਟਰ 5 ਸਥਿਤ ਮਹਿਲਾ ਪੁਲਿਸ ਥਾਣੇ 'ਚ ਬਾਬੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਲੜਕੀਆਂ ਦੀ ਉਮਰ 13 ਤੇ 15 ਸਾਲ ਦੱਸੀ ਜਾ ਰਹੀ ਹੈ। ਬਾਬੇ ਨੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਬਸੰਤ ਪੰਚਮੀ ਦੇ ਸਮਾਗਮ ਹਨ, ਜਿਸ ਦੀਆਂ ਤਿਆਰੀਆਂ ਲਈ ਬੱਚਿਆਂ ਨੂੰ ਆਸ਼ਰਮ ਭੇਜ ਦਿੱਤਾ ਜਾਵੇ। 25 ਜਨਵਰੀ ਨੂੰ ਦੋਨੋਂ ਬੱਚੀਆਂ ਆਪਣੇ ਭਰਾਵਾਂ ਸਮੇਤ ਆਸ਼ਰਮ ਆ ਗਈਆਂ। ਇਸ ਤੋਂ ਬਾਅਦ 27 ਜਨਵਰੀ ਨੂੰ ਜਦ ਉਹ ਘਰ ਵਾਪਸ ਪਰਤੀਆਂ ਤਾਂ ਉਨ੍ਹਾਂ ਪਰਿਵਾਰ ਨੂੰ ਆਪ-ਬੀਤੀ ਸੁਣਾਈ। ਉਨ੍ਹਾਂ ਦੱਸਿਆ ਕਿ ਦਿਨ ਸਮੇਂ ਉਨ੍ਹਾਂ ਤੋਂ ਸਫਾਈ ਕਰਵਾਈ ਜਾਂਦੀ ਤੇ ਰਾਤ ਨੂੰ ਉਨ੍ਹਾਂ ਦੇ ਭਰਾਵਾਂ ਨੂੰ ਕਮਰੇ 'ਚੋਂ ਬਾਹਰ ਕੱਢ ਕੇ ਉਨ੍ਹਾਂ ਨੂੰ ਭੂਤ ਪਿੱਛੇ ਛੱਡਣ ਦਾ ਡਰਾਵਾ ਦੇ ਕੇ ਕੁਕਰਮ ਕੀਤਾ ਗਿਆ।
ਇਨ੍ਹਾਂ ਹੀ ਨਹੀਂ ਬਾਬੇ ਨੇ ਬੱਚੀਆਂ ਨੂੰ ਕਿਸੇ ਨੂੰ ਇਸ ਬਾਰੇ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਹੁਣ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਬਾਬੇ ਨੂੰ ਹਿਰਾਸਤ 'ਚ ਲੈ ਲਿਆ ਹੈ। ਬਾਬੇ ਵੱਲੋਂ ਬਚਾਅ ਲਈ ਕਿਹਾ ਜਾ ਰਿਹਾ ਹੈ ਕਿ ਉਸ ਖ਼ਿਲਾਫ਼ ਸਾਜਿਸ਼ ਘੜੀ ਜਾ ਰਹੀ ਹੈ। ਉਹ ਮੈਡੀਕਲੀ ਫਿੱਟ ਨਹੀਂ, ਇਸ ਲਈ ਉਹ ਅਜਿਹਾ ਕੁਝ ਨਹੀਂ ਕਰ ਸਕਦਾ। ਜਦਕਿ ਮੈਡੀਕਲ ਰਿਪੋਰਟ 'ਚ ਬਾਬਾ ਬਿਲਕੁਲ ਫਿੱਟ ਪਾਇਆ ਗਿਆ।
ਬਾਬੇ ਨੇ ਆਸ਼ਰਮ 'ਚ ਕੀਤਾ ਦੋ ਬੱਚੀਆਂ ਨਾਲ ਬਲਾਤਕਾਰ, ਭੂਤਾਂ ਦਾ ਸਾਇਆ ਦੱਸ 3 ਦਿਨ ਕਰਦਾ ਰਿਹਾ ਕੁਕਰਮ
ਏਬੀਪੀ ਸਾਂਝਾ
Updated at:
30 Jan 2020 12:39 PM (IST)
ਰਾਏਪੁਰਾਣੀ ਦੇ ਆਸ਼ਰਮ 'ਚ ਦੋ ਦਿਨ ਨਾਬਾਲਿਗ ਬੱਚੀਆਂ ਨਾਲ ਕੁਕਰਮ ਦਾ ਮਾਮਲਾ ਸਾਹਮਣੇ ਆਇਆ ਹੈ। ਲਕਸ਼ੇਨੰਦ ਸਰਸਵਤੀ ਨਾਂ ਦੇ ਬਾਬੇ ਨੇ ਭੂਤਾਂ ਦਾ ਸਾਇਆ ਦੱਸ ਬੱਚੀਆਂ ਨਾਲ ਤਿੰਨ ਦਿਨ ਤੱਕ ਰੇਪ ਕੀਤਾ।
- - - - - - - - - Advertisement - - - - - - - - -