ਨਵੀਂ ਦਿੱਲੀ: ਨਿਰਭਯਾ ਗੈਂਗਰੇਪ ਦੇ ਦੋਸ਼ੀਆਂ ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ 'ਤੇ ਲਟਕਾਉਣ ਦੇ ਲਈ ਬਲੈਕ ਵਾਰੰਟ ਜਾਰੀ ਕੀਤਾ ਹੋਇਆ। ਜਿਸ ਤੋਂ ਬਾਅਦ ਦੋਸ਼ੀ ਆਪਣੇ ਬਚਾਅ ਲਈ ਹੱਥ ਪੈਰ ਮਾਰ ਰਹੇ ਹਨ। ਇਸ ਕੇਸ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਵਿਨੈ ਕੁਮਾਰ ਸ਼ਰਮਾ ਨੇ ਬੁੱਧਵਾਰ ਨੂੰ ਰਾਸ਼ਰਪਤੀ ਰਾਮਨਾਥ ਕੋਵਿੰਦ ਕੋਲ ਰਹਿਮ ਪਟੀਸ਼ਨ ਦਾਇਰ ਕੀਤੀ। ਉੱਥੇ ਹੀ ਅਕਸ਼ੈ ਕੁਮਾਰ ਸਿੰਘ ਨੇ ਸੁਪਰੀਮ ਕੋਰਟ ਦੇ ਸਾਹਮਣੇ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ ।


ਇਸ ਨਾਲ ਚਾਰਾਂ ਦੋਸ਼ੀਆਂ ਨੂੰ 1 ਫਰਵਰੀ ਨੂੰ ਫਾਂਸੀ 'ਤੇ ਲਟਕਾਉਣ ਨੂੰ ਲੈ ਕੈ ਇੱਕ ਵਾਰ ਫਿਰ ਅਨਿਸ਼ਚਿਤਤਾ ਵੱਧ ਰਹੀ ਹੈ। ਦਿੱਲੀ ਜੇਲ ਨਿਯਮਾਂ ਮੁਤਾਬਕ ਇੱਕ ਹੀ ਅਪਰਾਧ ਦੇ ਚਾਰਾਂ ਦੋਸ਼ੀਆਂ 'ਚੋਂ ਕਿਸੇ ਨੂੰ ਵੀ ਉਦੋਂ ਤੱਕ ਫਾਂਸੀ 'ਤੇ ਨਹੀਂ ਲਟਕਾਇਆ ਜਾ ਸਕਦਾ, ਜਦ ਤੱਕ ਆਖਿਰੀ ਦੋਸ਼ੀ ਰਹਿਮ ਪਟੀਸ਼ਨ ਸਮੇਤ ਸਾਰੇ ਕਨੂੰਨੀ ਵਿਕਲਪ ਨਹੀਂ ਅਜ਼ਮਾ ਲੈਂਦਾ।

ਅਕਸ਼ੈ ਨੇ ਜੋ ਸੁਪਰੀਮ ਕੋਰਟ 'ਚ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ ਹੈ ਉਸ 'ਤੇ ਪੰਜ ਜੱਜਾਂ ਦੀ ਬੈਂਚ ਅੱਜ ਵੀਰਵਾਰ ਨੂੰ ਸੁਣਵਾਈ ਕਰੇਗੀ। ਜੇਕਰ ਇਹ ਪਟੀਸ਼ਨ ਖਾਰਿਜ ਹੋ ਜਾਂਦੀ ਹੈ ਤਾਂ ਉਸ ਕੋਲ ਰਾਸ਼ਟਰਪਤੀ ਅੱਗੇ ਰਹਿਮ ਪਟੀਸ਼ਨ ਦਾਇਰ ਕਰਨ ਦਾ ਵਿਕਲਪ ਹੈ।