ਬਿਨ੍ਹਾਂ ਆਪਣੀ ਪਛਾਣ ਦੱਸੇ ਦੋ ਔਰਤਾਂ ਨੇ ਦੱਸਿਆ ਕਿ ਪਾਕਿਸਤਾਨ 'ਚ ਹਿੰਦੂ ਲੜਕੀਆਂ ਨੂੰ ਅਗਵਾ ਕਰਨਾ ਰੋਜ਼ ਦੀ ਗੱਲ ਹੋ ਗਈ ਹੈ। ਉੱਧਰ ਅਕਾਲੀ ਆਗੂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਬਾਰਡਰ 'ਤੇ ਧਾਰਮਿਕ ਅੱਤਿਆਚਾਰ ਦੇ ਕਾਰਨ ਪਾਕਿਸਤਾਨ ਤੋਂ ਭੱਜਣ ਦਾ ਦਾਅਵਾ ਕਰਨ ਵਾਲੇ 4 ਪਰਿਵਾਰਾਂ ਨੂੰ ਲੈਣ ਲਈ ਮੌਜੂਦ ਸੀ। ਸਿਰਸਾ ਨੇ ਕਿਹਾ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ ਤੇ ਉਨ੍ਹਾਂ ਨੂੰੰ ਅਪੀਲ ਕਰਨਗੇ ਕਿ ਇਨ੍ਹਾਂ ਲੋਕਾਂ ਨੂੰ ਨਾਗਰਿਕਤਾ ਦਿੱਤੀ ਜਾਵੇ।
ਦਸ ਦਈਏ ਕਿ ਸੀਏਏ ਮੁਤਾਬਕ 31 ਦਸੰਬਰ 2014 ਤੋਂ ਪਹਿਲਾਂ ਭਾਰਤ ਆਉਣ ਵਾਲੇ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਤੋਂ ਸਤਾਏ ਗੈਰ ਮੁਸਲਮਾਨ ਧਾਰਮਿਕ ਘੱਟ ਗਿਣਤੀਆਂ ਨੂੰ ਨਾਗਰਿਕਤਾ ਦੇਣ ਦਾ ਪ੍ਰਬੰਧ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪਾਕਿਸਤਾਨ ਤੋਂ ਆਏ ਇਨ੍ਹਾਂ 25 ਹਿੰਦੂ ਪਰਿਵਾਰਾਂ ਨੂੰ ਭਾਰਤ 'ਚ ਪਨਾਹ ਦਿੱਤੀ ਜਾਂਦੀ ਹੈ ਜਾਂ ਨਹੀਂ?