ਸ਼ਿਮਲਾ: ਰਾਸ਼ਟਰਪਤੀ ਰਾਮ ਨਾਥ ਕੋਵਿੰਦ 16 ਤਰੀਕ ਨੂੰ ਸ਼ਿਮਲਾ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਹੀ ਇਥੇ ਰਾਸ਼ਟਰਪਤੀ ਨਿਵਾਸ ਦੇ 3 ਸਟਾਫ ਮੈਂਬਰ 'ਚ ਕੋਰੋਨਾ ਪਾਇਆ ਗਿਆ ਹੈ। ਛਾਬੜਾ ਰਾਸ਼ਟਰਪਤੀ ਨਿਵਾਸ "ਦਿ ਰੀਟਰੀਟ" ਦੇ 56 ਸਟਾਫ ਮੈਂਬਰਾਂ ਵਿੱਚੋਂ 3 ਕੋਵਿਡ ਪੌਜ਼ੇਟਿਵ ਪਾਏ ਗਏ ਹਨ। ਜਿਸ ਤੋਂ ਬਾਅਦ ਬਾਕੀ 53 ਲੋਕਾਂ ਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ। 


 


ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ 16 ਤਰੀਕ ਨੂੰ ਪੰਜ ਦਿਨਾਂ ਲਈ ਸ਼ਿਮਲਾ ਆਉਣ ਵਾਲੇ ਸੀ, ਪਰ ਹੁਣ ਉਨ੍ਹਾਂ ਦੀ ਯਾਤਰਾ ਨੂੰ ਘਟਾ ਕੇ ਚਾਰ ਦਿਨ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਹੁਣ ਸ਼ਿਮਲਾ ਦੇ ਰਾਸ਼ਟਰਪਤੀ ਭਵਨ 'ਦਿ ਰੀਟਰੀਟ' ਵਿਖੇ ਓਬਰਾਏ ਸੇਸੀਲ ਵਿਖੇ ਰਹਿਣਗੇ। ਉਹ 16 ਤਰੀਕ ਨੂੰ ਸ਼ਿਮਲਾ ਪਹੁੰਚਣਗੇ ਅਤੇ 17 ਤਰੀਕ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਨਗੇ। 


 


ਉਨ੍ਹਾਂ ਦਾ ਸ਼ਿਮਲਾ ਸਥਿਤ ਇੰਡੀਅਨ ਆਡਿਟ ਐਂਡ ਅਕਾਊਂਟਸ ਅਕੈਡਮੀ ਦਾ ਵੀ ਦੌਰਾ ਹੋਣਾ ਹੈ। ਰਾਜ ਸਰਕਾਰ ਨੇ ਹਿਮਾਚਲ ਪ੍ਰਦੇਸ਼ ਪੁਲਿਸ ਦੇ ਹੋਰ ਸਟਾਫ ਮੈਂਬਰਾਂ, ਹਿਮਾਚਲ ਪ੍ਰਦੇਸ਼ ਸੈਰ ਸਪਾਟਾ ਵਿਕਾਸ ਨਿਗਮ ਦੇ ਕਰਮਚਾਰੀਆਂ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਕਰਮਚਾਰੀਆਂ ਦੇ ਕੋਵਿਡ -19 ਲਈ ਆਰਟੀ-ਪੀਸੀਆਰ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ। ਸ਼ਿਮਲਾ ਸਥਿਤ ਹੋਟਲ ਸਟਾਫ ਦੇ ਨਮੂਨੇ ਭਲਕੇ ਲਏ ਜਾਣਗੇ। 


 


ਦਸ ਦਈਏ ਕਿ ਐਤਵਾਰ ਨੂੰ ਕੋਰੋਨਾ ਦੀ ਲਾਗ ਦੇ ਨਵੇਂ ਮਾਮਲਿਆਂ ਵਿੱਚ ਗਿਰਾਵਟ ਵੇਖੀ ਗਈ। ਹੁਣ ਸੋਮਵਾਰ ਨੂੰ ਪਹਿਲਾਂ ਦੇ ਮੁਕਾਬਲੇ ਘੱਟ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਵੱਲੋਂ ਸਵੇਰੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 27,254 ਨਵੇਂ ਮਾਮਲੇ ਸਾਹਮਣੇ ਆਏ ਹਨ।


 


ਇਸ ਤੋਂ ਇੱਕ ਦਿਨ ਪਹਿਲਾਂ, 28,591 ਨਵੇਂ ਕੇਸ ਆਏ ਸਨ। ਇਸ ਦੇ ਨਾਲ ਹੀ, ਪਿਛਲੇ 24 ਘੰਟਿਆਂ ਵਿੱਚ 219 ਕੋਰੋਨਾ ਪੀੜਤ ਲੋਕਾਂ ਨੇ ਆਪਣੀ ਜਾਨ ਗੁਆਈ। 37,687 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ ਭਾਵ 10,652 ਕਿਰਿਆਸ਼ੀਲ ਮਾਮਲਿਆਂ ਵਿੱਚ ਕਮੀ ਆਈ ਹੈ।