ਚੰਡੀਗੜ੍ਹ: ਦੇਸ਼ ਦੇ ਕਿਸੇ ਵੀ ਰਾਜ ਦੀ ਪੁਲਿਸ ਵੱਲੋਂ ਆਪਣੀ ਕਿਸਮ ਦੇ ਪਹਿਲੇ ਕਦਮ ਵਜੋਂ, ਪੰਜਾਬ ਪੁਲਿਸ 2600 ਯੂਨੀਫਾਰਮਡ ਸਪੈਸ਼ਲਿਸਟ ਦੀ ਨਿਯੁਕਤੀ ਲਈ ਅਕਤੂਬਰ ਵਿੱਚ ਭਰਤੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਹ ਧਿਆਨ ਦੇਣ ਯੋਗ ਹੈ ਕਿ ਹੁਣ ਤੱਕ ਪੁਲਿਸ ਵਿਭਾਗ ਵਿੱਚ ਸਬ-ਇੰਸਪੈਕਟਰ, ਕਾਂਸਟੇਬਲ ਤੇ ਹੋਰ ਕਈ ਅਹੁਦਿਆਂ ਦੀ ਚੋਣ ਲਈ ਪ੍ਰੀਖਿਆ ਲਈ ਜਾ ਰਹੀ ਹੈ।


 
ਪੰਜਾਬ ਪੁਲਿਸ ਦੇ ਡੀਜੀਪੀ ਨੇ ਕੀਤਾ ਟਵੀਟ
ਇੱਕ ਟਵੀਟ ਵਿੱਚ, ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ,"ਇੱਕ ਸੱਚਮੁੱਚ ਪਰਿਵਰਤਨਸ਼ੀਲ ਕਦਮ ਵਿੱਚ, ਪੰਜਾਬ ਪੁਲਿਸ 2600 ਤੋਂ ਵੱਧ ਮਾਹਿਰਾਂ ਦੀ ਭਰਤੀ ਕਰਨ ਵਾਲੀ ਦੇਸ਼ ਦੀ ਪਹਿਲੀ ਰਾਜ ਪੁਲਿਸ ਬਣਨ ਲਈ ਤਿਆਰ ਹੈ। @PunjabPoliceInd ਉਨ੍ਹਾਂ ਦੀ ਦੂਰਦਰਸ਼ੀ ਲੀਡਰਸ਼ਿਪ ਤੇ ਸਹਾਇਤਾ ਲਈ @capt_amarinder ਦਾ ਸ਼ੁਕਰੀਆ ਅਦਾ ਕਰਦਾ ਹੈ।"


 


 

ਇਨ੍ਹਾਂ ਅਸਾਮੀਆਂ ਲਈ ਯੋਗਤਾ ਤੇ ਚੋਣ ਮਾਪਦੰਡ ਸਮੇਤ ਹੋਰ ਵੇਰਵੇ ਜਲਦੀ ਹੀ ਪੰਜਾਬ ਪੁਲਿਸ ਦੇ ਭਰਤੀ ਪੋਰਟਲ 'ਤੇ ਜਾਰੀ ਕੀਤੇ ਜਾਣਗੇ।

 

ਪੰਜਾਬ ਪੁਲਿਸ ਵਿੱਚ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ
ਪੰਜਾਬ ਪੁਲਿਸ ਨੇ ਸੂਚਨਾ ਤਕਨਾਲੋਜੀ, ਕਾਨੂੰਨੀ ਸੇਵਾਵਾਂ, ਫੌਰੈਂਸਿਕ ਸਾਇੰਸ, ਕਮਿਊਨਿਟੀ ਸਪੋਰਟ ਅਤੇ ਕਾਉਂਸਲਿੰਗ, ਹਿਊਮਨ ਰਿਸੋਰਸ ਮੈਨੇਜਮੈਂਟ ਅਤੇ ਰੋਡ ਦੇ ਖੇਤਰਾਂ ਵਿੱਚ ਸਬ-ਇੰਸਪੈਕਟਰ ਅਤੇ ਕਾਂਸਟੇਬਲ ਦੀਆਂ ਅਸਾਮੀਆਂ ਲਈ ਮਾਹਿਰਾਂ ਦੀ ਭਰਤੀ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਅਰਜ਼ੀ ਫਾਰਮ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ 29 ਸਤੰਬਰ ਹੈ।

ਇਨ੍ਹਾਂ ਅਸਾਮੀਆਂ ਲਈ ਅਰਜ਼ੀ ਵਿੰਡੋ 9 ਸਤੰਬਰ ਨੂੰ ਖੋਲ੍ਹੀ ਗਈ ਸੀ ਤੇ ਅਰਜ਼ੀ ਦੇਣ ਦੀ ਆਖਰੀ ਤਾਰੀਖ 29 ਸਤੰਬਰ, 2021 ਹੈ। ਭਰਤੀ ਪ੍ਰਕਿਰਿਆ ਲਈ ਘੱਟੋ ਘੱਟ ਉਮਰ ਸੀਮਾ 18 ਸਾਲ ਅਤੇ ਵੱਧ ਤੋਂ ਵੱਧ ਉਮਰ ਸੀਮਾ 28 ਸਾਲ ਹੈ। ਇਸ ਲਈ ਪ੍ਰੀਖਿਆ ਦੋ ਪੜਾਵਾਂ ਵਿੱਚ ਲਈ ਜਾਵੇਗੀ, ਭਾਵ ਕੰਪਿਊਟਰ ਅਧਾਰਤ ਤੇ ਸਰੀਰਕ ਨਾਪ ਟੈਸਟ, ਸਰੀਰਕ ਜਾਂਚ ਟੈਸਟ ਤੇ ਦਸਤਾਵੇਜ਼ ਤਸਦੀਕ।

 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Education Loan Information:

Calculate Education Loan EMI