ਅਸ਼ਰਫ ਢੁੱਡੀ
ਹਾਂਗਕਾਂਗ: ਹਾਂਗਕਾਂਗ ਦੇ ਤਾਇਵਾਨ 'ਚ ਪੰਤਗਬਾਜ਼ੀ ਦੇ ਇੱਕ ਫੈਸਟੀਵਲ (Hsinchu International Kite Festival) 'ਚ 3 ਸਾਲਾ ਬੱਚੀ ਪੰਤਗ ਨਾਲ ਹਵਾ 'ਚ ਉੱਡ ਗਈ। ਕਰੀਬ 100 ਫੁੱਟ ਦੀ ਉਚਾਈ 'ਤੇ ਇਹ ਬੱਚੀ ਹਵਾ 'ਚ ਪੰਤਗ ਨਾਲ ਅਚਾਨਕ ਉੱਡ ਗਈ। ਫੈਸਟੀਵਲ ਦੌਰਾਨ ਅਚਾਨਕ ਬੱਚੀ ਦੇ ਗਲ 'ਚ ਪੰਤਗ ਫਸ ਗਈ, ਜਿਸ ਨਾਲ ਉਹ ਵੀ ਹਵਾ 'ਚ ਪੰਤਗ ਨਾਲ ਉਡ ਗਈ।
ਇਸ ਘਟਨਾ ਦੀ ਲਾਈਵ ਵੀਡੀਓ ਵੀ ਸਾਹਮਣੇ ਆ ਰਹੀ ਹੈ ਜਿਸ ਸਾਫ ਨਜ਼ਰ ਆ ਰਿਹਾ ਹੈ ਕਿ ਬੱਚੀ ਕੇਸਰੀ ਰੰਗ ਦੇ ਇਸ ਪੰਤਗ ਨਾਲ ਹਵਾ 'ਚ ਉਡ ਰਹੀ ਹੈ। ਕਰੀਬ 100 ਫੁੱਟ ਦੀ ਉਚਾਈ ਤੱਕ ਇਹ ਪਤੰਗ ਨਾਲ ਉੱਡ ਗਈ ਸੀ। ਇਸ ਘਟਨਾ ਦੌਰਾਨ ਬੱਚੀ ਨੂੰ ਬਚਾਉਣ ਲਈ ਹਫੜਾ-ਤਫੜੀ ਮੱਚ ਗਈ।
ਹੌਲੀ-ਹੌਲੀ ਪੰਤਗ ਹੇਠਾਂ ਆਈ ਤਾਂ ਬੱਚੀ ਵੀ ਪੰਤਗ ਨਾਲ ਹੇਠਾਂ ਆ ਗਈ ਜਿਸ ਨੂੰ ਲੋਕਾਂ ਵੱਲੋਂ ਜਲਦ ਹੀ ਪੰਤਗ ਦੇ ਚੁੰਗਲ 'ਚ ਛੁਡਵਾਇਆ ਗਿਆ। ਬੱਚੀ ਨੂੰ ਮੁੱਢਲੀ ਜਾਂਚ ਲਈ ਸਥਾਨਕ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਲਾਕੇ ਦੇ ਮੇਅਰ Lin Chih-chien ਨੇ ਇਸ ਘਟਨਾ ਤੋਂ ਬਾਅਦ ਮੁਆਫੀ ਮੰਗੀ ਹੈ।