ਨਵੀਂ ਦਿੱਲੀ: ਅਦਾਲਤ ਦੀ ਮਾਣਹਾਨੀ ਦੇ ਮਾਮਲੇ 'ਚ ਪ੍ਰਸ਼ਾਂਤ ਭੂਸ਼ਣ ਖਿਲਾਫ ਫੈਸਲਾ ਸੁਣਾਉਂਦਿਆਂ ਸੁਪਰੀਮ ਕੋਰਟ ਨੇ ਸਜ਼ਾ ਦਾ ਐਲਾਨ ਕਰ ਦਿੱਤਾ ਹੈ। ਇਸ ਤਹਿਤ ਪ੍ਰਸ਼ਾਂਤ ਭੂਸ਼ਣ ਨੂੰ ਇੱਕ ਰੁਪਇਆ ਜ਼ੁਰਮਾਨਾ ਕੀਤਾ ਗਿਆ ਹੈ।


ਜੇਕਰ ਉਹ ਜ਼ੁਰਮਾਨਾ ਨਹੀਂ ਭਰਨਗੇ ਤਾਂ ਬਦਲੇ 'ਚ ਉਨ੍ਹਾਂ ਨੂੰ ਤਿੰਨ ਮਹੀਨੇ ਸਜ਼ਾ ਭੁਗਤਣੀ ਪਵੇਗੀ। ਇਹ ਜ਼ੁਰਮਾਨਾ ਪ੍ਰਸ਼ਾਂਤ ਭੂਸ਼ਣ ਨੇ 15 ਸਤੰਬਰ ਤਕ ਜਮ੍ਹਾ ਕਰਾਉਣਾ ਹੈ। ਜੇਕਰ ਉਹ ਜ਼ੁਰਮਾਨਾ ਜਮ੍ਹਾ ਨਹੀਂ ਕਰਾਉਂਦੇ ਤਾਂ ਤਿੰਨ ਮਹੀਨੇ ਦੀ ਜੇਲ੍ਹ ਦੀ ਸਜ਼ਾ ਤੇ ਪ੍ਰੈਕਟਿਸ 'ਤੇ ਤਿੰਨ ਸਾਲ ਲਈ ਪਾਬੰਦੀ ਲਾ ਦਿੱਤਾ ਜਾਵੇਗੀ।





ਅੰਮ੍ਰਿਤਾ ਪ੍ਰੀਤਮ ਨੂੰ ਯਾਦ ਕਰਦਿਆਂ....ਜਨਮ ਦਿਨ 'ਤੇ ਵਿਸ਼ੇਸ਼