ਠਾਣੇ: ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਸੈਲਫੀ ਲੈਣ ਦੌਰਾਨ ਨਦੀ 'ਚ ਡੁੱਬਣ ਨਾਲ ਦੋ ਭਰਾਵਾਂ ਦੀ ਮੌਤ ਹੋ ਗਈ। ਇਹ ਘਟਨਾ ਸ਼ਨੀਵਾਰ ਵਾਪਰੀ।
ਮੱਛੀ ਫੜ੍ਹਨ ਗਏ ਸਨ ਦੋਵੇਂ ਭਰਾ:
ਇਕ ਅਧਿਕਾਰੀ ਨੇ ਦੱਸਿਆ ਛਾਵਿੰਦਰਾ ਪਿੰਡ 'ਚ ਇਹ ਘਟਨਾ ਸ਼ਨੀਵਾਰ ਉਸ ਸਮੇਂ ਹੋਈ ਜਦੋਂ 24 ਸਾਲਾ ਸ਼ਾਹਬਾਜ਼ ਅੰਸਾਰੀ ਅਤੇ 22 ਸਾਲਾ ਸ਼ਾਹਆਲਮ ਅੰਸਾਰੀ ਭਾਰੀ ਬਾਰਸ਼ ਵਿਚ ਆਪਣੀ ਮਾਂ ਨਾਲ ਮੱਛੀ ਫੜਨ ਗਏ ਸਨ।
ਪੈਰ ਫਿਸਲਣ ਕਾਰਨ ਨਦੀ 'ਚ ਡਿੱਗਾ ਇਕ ਭਰਾ:
ਅਧਿਕਾਰੀ ਨੇ ਦੱਸਿਆ ਕਿ ਦੋਵੇਂ ਭਰਾ ਸੈਲਾਫੀ ਲੈਣ 'ਚ ਰੁੱਝੇ ਸਨ। ਉਸ ਵੇਲੇ ਇਕ ਭਰਾ ਦਾ ਪੈਰ ਫਿਸਲਣ ਕਾਰਨ ਉਹ ਨਦੀ 'ਚ ਡਿੱਗ ਗਿਆ। ਇਸ ਤੋਂ ਬਾਅਦ ਦੂਜੇ ਭਰਾ ਨੇ ਉਸ ਨੂੰ ਬਚਾਉਣ ਲਈ ਨਦੀ 'ਚ ਛਾਲ ਮਾਰ ਦਿੱਤੀ। ਪਰ ਦੋਵੇਂ ਡੁੱਬ ਗਏ। ਦੋਵੇਂ ਭਰਾਵਾਂ ਦੀਆਂ ਮ੍ਰਿਤਕ ਦੇਹਾਂ ਨਦੀ 'ਚੋਂ ਬਰਾਮਦ ਕਰ ਲਏ ਗਏ ਹਨ।
2020-21 ਦੀ ਪਹਿਲੀ ਤਿਮਾਹੀ ਦੇ GDP ਅੰਕੜੇ ਆਉਣਗੇ ਅੱਜ, ਕੋਰੋਨਾ ਕਾਰਨ ਭਾਰੀ ਗਿਰਾਵਟ ਦਾ ਖਦਸ਼ਾ
ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ IPL 2020 ਰੱਦ ਕਰਨ ਦੀ ਮੰਗ
ਕੇਂਦਰੀ ਸਿਹਤ ਮੰਤਰੀ ਦਾ ਦਾਅਵਾ: ਦੀਵਾਲੀ ਤਕ ਕੋਰੋਨਾ ਕਰ ਲਵਾਂਗੇ ਕਾਬੂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ