ਬੈਂਗਲੁਰੂ: ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਨੇ ਐਤਵਾਰ ਉਮੀਦ ਜਤਾਈ ਕਿ ਦੀਵਾਲੀ ਤਕ ਅਸੀਂ ਕੋਰੋਨਾ ਵਾਇਰਸ ਮਹਾਮਾਰੀ 'ਤੇ ਕਾਫੀ ਹੱਦ ਤਕ ਕਾਬੂ ਪਾ ਲਵਾਂਗੇ। ਉਨ੍ਹਾਂ ਕਿਹਾ ਉਮੀਦ ਹੈ ਕਿ ਅਗਲੇ ਕੁਝ ਮਹੀਨਿਆਂ 'ਚ ਸੰਭਾਵਨਾ ਹੈ ਕਿ ਦੀਵਾਲੀ ਤਕ ਕੋਰੋਨਾ ਵਾਇਰਸ ਦੇ ਪਸਾਰ ਨੂੰ ਕਾਫੀ ਹੱਦ ਤਕ ਕੰਟਰੋਲ ਕਰ ਲਵਾਂਗੇ।


ਇਕ ਵੈਬ ਸੈਮੀਨਾਰ 'ਚ ਉਨ੍ਹਾਂ ਕਿਹਾ ਡਾਕਟਰ ਦੇਵੀ ਪ੍ਰਸਾਦਿ ਸ਼ੈਟੀ ਅਤੇ ਡਾਕਟਰ ਸੀਐਨ ਮੰਜੂਨਾਥ ਜਿਹੇ ਮਾਹਿਰ ਇਸ ਗੱਲ 'ਤੇ ਸਹਿਮਤ ਹੋਣਗੇ ਕਿ ਕੁਝ ਸਮੇਂ ਬਾਅਦ ਇਹ ਵੀ ਅਤੀਤ 'ਚ ਆਏ ਹੋਰ ਵਾਇਰਸ ਵਾਂਗ ਸਿਰਫ ਸਥਾਨਕ ਸਮੱਸਿਆ ਬਣ ਕੇ ਰਹਿ ਜਾਵੇਗਾ।


ਉਨ੍ਹਾਂ ਕਿਹਾ ਪਰ ਵਾਇਰਸ ਨੇ ਸਾਨੂੰ ਖਾਸ ਸਿੱਖਿਆ ਦਿੱਤੀ ਹੈ। ਇਸ ਨੇ ਸਾਨੂੰ ਸਿਖਾਇਆ ਹੈ ਕਿ ਹੁਣ ਕੁਝ ਨਵਾਂ ਹੋਵੇਗਾ, ਸਾਨੂੰ ਸਾਰਿਆਂ ਨੂੰ ਆਪਣੀ ਜੀਵਨਸ਼ੈਲੀ ਨੂੰ ਲੈਕੇ ਜ਼ਿਆਦਾ ਸਾਵਧਾਨ ਤੇ ਸੁਚੇਤ ਰਹਿਣਾ ਪਵੇਗਾ। ਡਾ. ਹਰਸ਼ਵਰਧਨ ਨੇ ਇਸ ਸਾਲ ਦੇ ਅੰਤ ਤਕ ਕੋਰੋਨਾ ਵਾਇਰਸ ਦਾ ਟੀਕਾ ਵਿਕਸਤ ਕਰ ਲਏ ਜਾਣ ਦੀ ਉਮੀਦ ਵੀ ਜਤਾਈ।


ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ IPL 2020 ਰੱਦ ਕਰਨ ਦੀ ਮੰਗ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ