BCCI ਨੇ ਸ਼ਨੀਵਾਰ ਚੇਨੱਈ ਸੁਪਰਕਿੰਗਜ਼ ਦੇ ਕਈ ਮੈਂਬਰਾਂ ਦੇ ਕੋਰੋਨਾ ਪੌਜ਼ੇਟਿਵ ਆਉਣ ਤੋਂ ਬਾਅਦ IPL 2020 ਦੇ ਪ੍ਰੋਗਰਾਮ ਦੇ ਐਲਾਨ 'ਚ ਦੇਰੀ ਕੀਤੀ। BCCI ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ 13 ਮੈਂਬਰ ਕੋਰੋਨਾ ਪੌਜ਼ੇਟਿਵ ਪਾਏ ਗਏ ਅਤੇ ਸਾਰਿਆਂ ਨੂੰ ਆਇਸੋਲੇਸ਼ਨ 'ਚ ਰੱਖਿਆ ਗਿਆ ਹੈ। ਇੱਥੇ ਬੋਰਡ ਨੇ ਕਿਸੇ ਵੀ ਵਿਅਕਤੀ ਦਾ ਨਾਂਅ ਲੈਣ ਤੋਂ ਇਨਕਾਰ ਕੀਤਾ।


ਪ੍ਰੈਸ ਰਿਲੀਜ਼ 'ਚ ਕਿਹਾ ਗਿਆ ਹੈ ਕਿ ਰਿਤੂਰਾਜ ਗਾਇਕਵਾੜ ਤੇ ਦੀਪਕ ਚਾਹਰ ਨੂੰ ਕੋਰੋਨਾ ਹੋਇਆ ਹੈ। ਇਹ ਖ਼ਬਰ ਕਈ ਪ੍ਰਸ਼ੰਸਕਾਂ ਦੇ ਨਾਲ-ਨਾਲ ਪ੍ਰਬੰਧਕਾਂ ਲਈ ਵੀ ਵੱਡਾ ਝਟਕਾ ਸੀ। ਜੋ ਕਾਫੀ ਸਮੇਂ ਤੋਂ IPL 2020 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।


ਚੇਨੱਈ ਸੁਪਰ ਕਿੰਗਜ਼ ਦੇ ਮੈਂਬਰਾਂ ਦੇ ਕੋਰੋਨਾ ਪੌਜ਼ੇਟਿਵ ਆਉਣ ਦੀ ਖ਼ਬਰ ਨੇ ਕਈਆਂ ਦੇ ਮਨ 'ਚ ਡਰ ਪੈਦਾ ਕਰ ਦਿੱਤਾ ਹੈ ਤੇ ਕਈਆਂ ਨੇ ਇਸ ਜ਼ੋਖਮ ਕਾਰਨ ਟੂਰਨਾਮੈਂਟ 'ਤੇ ਵੀ ਸਵਾਲ ਚੁੱਕੇ ਹਨ। ਮੁੰਬਈ ਦੇ ਇਕ ਸਮਾਜਿਕ ਕਾਰਕੁੰਨ ਰਵੀ ਨਾਇਰ ਨੇ BCCI ਅਧਿਕਾਰੀਆਂ ਨੂੰ ਇਸ ਸਾਲ ਦਾ IPL ਰੱਦ ਕਰਨ ਲਈ ਕਿਹਾ ਹੈ।


ਉਨ੍ਹਾਂ BCCI ਅਧਿਕਾਰੀਆਂ ਨੂੰ 5 ਪੇਜ ਦਾ ਕਾਨੂੰਨੀ ਨੋਟਿਸ ਭੇਜਿਆ ਹੈ। ਜੋ ਇਸ ਸਮੇਂ ਲੀਗ ਦੀ ਮੇਜ਼ਬਾਨੀ ਕਰਨ ਦੇ ਬੋਰਡ ਦੇ ਵਧਦੇ ਕਦਮ 'ਤੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਕਿਹਾ ਇਕ ਕ੍ਰਿਕਟ ਪ੍ਰੇਮੀ ਦੇ ਰੂਪ 'ਚ ਮੈਨੂੰ ਸ਼ਰਮ ਆਉਂਦੀ ਹੈ ਕਿ ਸਾਡੀ ਭਾਰਤ ਸਰਕਾਰ ਤੇ ਭਾਰਤੀ ਕ੍ਰਿਕਟ ਬੋਰਡ ਨੂੰ ਲੱਗਦਾ ਹੈ ਕਿ ਯੂਏਈ ਇਸ ਸੀਜ਼ਨ 'ਚ ਆਈਪੀਐਲ ਖੇਡਣ ਲਈ ਫਿੱਟ ਹੈ। ਜਦਕਿ ਸੰਯੁਕਤ ਅਰਬ ਅਮੀਰਾਤ 'ਚ ਰੋਜ਼ਾਨਾ ਵਾਇਰਸ ਦੇ 490 ਮਾਮਲੇ ਸਾਹਮਣੇ ਆ ਰਹੇ ਹਨ।


ਉਨ੍ਹਾਂ ਆਪਣੇ ਨੋਟਿਸ 'ਚ ਪੀਐਮ ਮੋਦੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਕ੍ਰਿਕਟ ਖਿਡਾਰੀਆਂ ਦੀ ਰੱਖਿਆ ਨਹੀਂ ਕਰ ਰਹੇ ਸਗੋਂ ਉਨ੍ਹਾਂ ਨੂੰ ਵਾਇਰਸ ਦੇ ਕਰੀਬ ਲੈਕੇ ਜਾ ਰਹੇ ਹਾਂ। ਨਾਇਰ ਨੇ ਮਹਾਮਾਰੀ ਦੇ ਮੱਦੇਨਜ਼ਰ ਟੀ20 ਵਿਸ਼ਵ ਕੱਪ 2020 ਦਾ ਵੀ ਉਦਾਹਰਨ ਦਿੱਤਾ। ਉਨ੍ਹਾਂ ਤਰਕ ਦਿੱਤਾ ਕਿ ਜੇਕਰ ਬੀਸੀਸੀਆਈ ਨੇ ਆਈਸੀਸੀ ਦੇ ਕਦਮਾਂ ਦਾ ਪਾਲਣ ਕੀਤਾ ਤਾਂ IPL 2020 ਦਾ ਆਯੋਜਨ ਵੀ ਰੱਦ ਕੀਤਾ ਜਾ ਸਕਦਾ ਹੈ।





ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ