ਨਵੀਂ ਦਿੱਲੀ: ਅੱਜ ਮੌਜੂਦਾ ਵਿੱਤੀ ਸਾਲ 'ਚ ਦੀ ਪਹਿਲੀ ਤਿਮਾਹੀ ਲਈ ਜੀਡੀਪੀ ਡਾਟਾ ਯਾਨੀ ਆਰਥਿਕ ਵਿਕਾਸ ਦਰ ਦੇ ਅੰਕੜੇ ਜਾਰੀ ਕੀਤੇ ਜਾਣਗੇ। ਕੋਰੋਨਾ ਕਾਲ 'ਚ ਅਰਥਵਿਵਸਥਾ ਦੀ ਤਸਵੀਰ ਕਿਹੋ ਜਿਹੀ ਰਹੀ, ਅਪ੍ਰੈਲ ਤੋਂ ਜੂਨ ਦੌਰਾਨ ਜੀਡੀਪੀ ਦੇ ਅੰਕੜਿਆਂ ਨਾਲ ਤਸਵੀਰ ਸਾਫ ਹੋਵੇਗੀ।


RBI ਤੋਂ ਲੈਕੇ ਤਮਾਮ ਰੇਟਿੰਗ ਏਜੰਸੀਆਂ ਜੀਡੀਪੀ 'ਚ ਵੱਡੀ ਗਿਰਾਵਟ ਦਾ ਖਦਸ਼ਾ ਪਹਿਲਾਂ ਹੀ ਦਰਜ ਕਰਾ ਚੁੱਕੀਆਂ ਹਨ। ਅੱਜ 10 ਵਜੇ ਤਕ ਅੰਕੜੇ ਆਉਣ ਦੀ ਉਮੀਦ ਹੈ। ਰਾਸ਼ਟਰੀ ਸਾਂਖਿਅਕੀ ਦਫ਼ਤਰ (NSO) ਵੱਲੋਂ ਅੱਜ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੇ ਜੀਡੀਪੀ ਦੇ ਅੰਕੜੇ ਜਾਰੀ ਕੀਤੇ ਜਾਣਗੇ।


ਵੱਖ-ਵੱਖ ਰੇਟਿੰਗ ਏਜੰਸੀਆਂ ਅਤੇ ਇੰਡਸਟਰੀ ਦੇ ਜਾਣਕਾਰਾਂ ਨੇ ਪਹਿਲੀ ਤਿਮਾਹੀ 'ਚ ਜੀਡੀਪੀ 'ਚ ਗਿਰਾਵਟ ਆਉਣ ਦਾ ਅਨੁਮਾਨ ਲਾਇਆ ਹੈ। ਇਸ ਦੀ ਵਜ੍ਹਾ ਸਪਸ਼ਟ ਤੌਰ 'ਤੇ ਦੱਸੀ ਗਈ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਅਤੇ ਇਸ ਨੂੰ ਰੋਕਣ ਲਈ ਲਾਏ ਲੌਕਡਾਊਨ ਦੇ ਚੱਲਦਿਆਂ ਉਦਯੋਗਿਕ ਉਤਪਾਦਨ 'ਚ ਗਿਰਾਵਟ ਆਈ ਹੈ। ਦੇਸ਼ 'ਚ ਸਕਲ ਘਰੇਲੂ ਉਤਪਾਦ 'ਚ ਵੱਡੇ ਪੱਧਰ 'ਤੇ ਕਮੀ ਆਈ ਹੈ ਤੇ ਰੋਜ਼ਗਾਰ ਦੇ ਅੰਕੜਿਆਂ 'ਚ ਵੀ ਵੱਡੀ ਗਿਰਾਵਟ ਹੈ।


ਭਾਰਤੀ ਰਿਜ਼ਰਵ ਬੈਂਕ ਨੇ ਵੀ ਕਿਹਾ ਕਿ ਚਾਲੂ ਵਿੱਤੀ ਸਾਲ ਜਾਂ ਕਾਰੋਬਾਰੀ ਸਾਲ 'ਚ ਸਕਲ ਘਰੇਲੂ ਉਤਪਾਦ ਜਾਂ ਜੀਡੀਪੀ 'ਚ ਨੈਗੇਟਿਵ ਗ੍ਰੋਥ ਰਹਿ ਸਕਦੀ ਹੈ। ਮਈ 'ਚ ਰਿਜ਼ਰਵ ਬੈਂਕ ਨੇ ਕਿਹਾ ਸੀ ਕਿ 2020-21 'ਚ ਦੇਸ਼ ਦੀ ਵਾਧਾ ਦਰ ਨਾਕਾਰਾਤਮਕ ਦਾਇਰੇ 'ਚ ਰਹੇਗੀ।


ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ IPL 2020 ਰੱਦ ਕਰਨ ਦੀ ਮੰਗ

ਕੇਂਦਰੀ ਸਿਹਤ ਮੰਤਰੀ ਦਾ ਦਾਅਵਾ: ਦੀਵਾਲੀ ਤਕ ਕੋਰੋਨਾ ਕਰ ਲਵਾਂਗੇ ਕਾਬੂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ