ਸੰਧੂ ਨੇ ਦੱਸਿਆ,
ਵੰਦੇ ਭਾਰਤ ਮਿਸ਼ਨ' ਦੀ ਸ਼ੁਰੂਆਤ 7 ਮਈ ਨੂੰ ਅਮਰੀਕਾ ‘ਚ ਹੋਈ ਸੀ। ਹੁਣ ਇਸ ਦਾ ਲਗਪਗ ਮਹੀਨਾ ਪੂਰਾ ਹੋ ਗਿਆ ਹੈ। ਇਸ ਮਿਸ਼ਨ ਤਹਿਤ ਹੁਣ ਤੱਕ 16 ਉਡਾਣਾਂ ਰਵਾਨਾ ਹੋਈਆਂ ਹਨ। ਸਾਡੇ ਕੋਲ ਲਗਪਗ 40 ਹਜ਼ਾਰ ਭਾਰਤੀਆਂ ਨੇ ਰਜਿਸਟਰੇਸ਼ਨ ਕਰਵਾਇਆ ਹੈ। ਹੁਣ ਤੱਕ ਅਸੀਂ 5000 ਲੋਕਾਂ ਨੂੰ ਭਾਰਤ ਪਹੁੰਚਾਉਣ 'ਚ ਸਫਲ ਰਹੇ ਹਾਂ।-
Video: ਕੋਰੋਨਾ ਮੁਕਤ ਹੋਇਆ ਨਿਊਜ਼ੀਲੈਂਡ, ਖੁਸ਼ੀ ‘ਚ ਪੀਐਮ ਜੈਸਿੰਡਾ ਆਰਡਰਨ ਨੇ ਕੀਤਾ ਡਾਂਸ
ਸੰਧੂ ਨੇ ਦੱਸਿਆ ਕਿ
ਇਸ ਮਿਸ਼ਨ ਤਹਿਤ ਲੋਕਾਂ ਨੇ ਤੀਜੇ ਪੜਾਅ ਲਈ ਟਿਕਟਾਂ ਬੁੱਕ ਕੀਤੀਆਂ ਹਨ। ਏਅਰ ਇੰਡੀਆ ਵੰਦੇ ਭਾਰਤ ਮਿਸ਼ਨ ਦੇ ਤੀਜੇ ਪੜਾਅ ਦੌਰਾਨ 10 ਜੂਨ ਤੋਂ 1 ਜੁਲਾਈ ਤੱਕ ਯੂਰਪ, ਆਸਟਰੇਲੀਆ, ਕੈਨੇਡਾ, ਅਮਰੀਕਾ, ਯੂਕੇ ਤੇ ਅਫਰੀਕਾ ਲਈ 300 ਦੇ ਕਰੀਬ ਉਡਾਣਾਂ ਦਾ ਸੰਚਾਲਨ ਕਰੇਗੀ।-