ਅਟਾਰੀ/ਗੁਰਦਾਸਪੁਰ/ਭਿੱਖੀਵਿੰਡ: ਕੈਪਟਨ ਸਰਕਾਰ ਦੇ ਲੱਖ ਦਾਵਿਆਂ ਤੋਂ ਬਾਅਦ ਪੰਜਾਬ 'ਚ ਨਸ਼ਾ ਧੜਾਧੜ ਵਿੱਕ ਰਿਹਾ ਹੈ। ਹੁਣ ਨਸ਼ਾ ਤਸਕਰ ਮੌਸਮ ਦਾ ਫਾਇਦਾ ਚੱੁਕ ਕੇ ਆਪਣਾ ਧੰਦਾ ਚਲਾਉਣ ਦੇ ਯਤਨ ਕਰ ਰਹੇ ਹਨ। ਤਸਕਰਾਂ ਨੇ ਸੰਘਣੀ ਧੁੰਦ ਦਾ ਫਾਇਦਾ ਚੁੱਕ ਕੇ ਪਾਕਿਤਸਾਨ ਤੋਂ ਨਸ਼ੀਲੇ ਪਦਾਰਥ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ । ਜਿਸ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਅਸਫ਼ਲ ਕਰ ਦਿੱਤਾ। ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨਤਾਰਨ ਦੇ ਸਰਹੱਦੀ ਇਲਾਕਿਆਂ ਤੋ 41 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਹੈ।
ਬੀਐੱਸਐੱਫ ਦੀ 58 ਬਟਾਲੀਅਨ ਨੇ ਸਰਹੱਦ ਦੀ ਚੌਂਤਰਾ ਪੋਸਟ 'ਤੇ ਪਾਕਿਸਤਾਨ ਵਲੋਂ ਤਸਕਰੀ ਰਾਹੀਂ ਭੇਜੀ ਗਈ 22 ਕਿਲੋ ਹੈਰੋਇਨ ਫੜੀ ਜਿਸ ਕੀਮਤ ਅੰਤਰਾਸ਼ਟਰੀ ਬਜ਼ਾਰ 'ਚ ਇੱਕ ਅਰਬ 10 ਕਰੌੜ ਰੁਪਏ ਦੱਸੀ ਜਾ ਰਹੀ ਹੈ। ਹੈਰੋਇਨ ਦੀ ਖੇਪ ਦੇ ਨਾਲ ਨੱਬੇ ਕਾਰਤੂਸ, ਦੋ ਮੈਗਜ਼ੀਨ, ਦੋ ਸਮਾਰਟ ਫ਼ੋਨ ਤੇ ਇੱਕ ਵਾਈ-ਫਾਈ ਡੋਂਗਲ ਵੀ ਬਰਾਮਦ ਕੀਤੀ ਗਈ ਹੈ। ਬੀਐੱਸਐੱਫ ਦੇ ਡੀਆਈਜੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਧੁੰਦ ਕਾਰਨ ਦਿਖਾਈ ਘੱਟ ਦੇ ਰਿਹਾ ਸੀ ਜਿਸ ਕਾਰਨ ਜਵਾਨ ਨੇ ਚਾਰ ਰਾਊਂਡ ਫਾਇਰ ਵੀ ਕੀਤੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਵਲੋਂ ਦੋ ਅਤੇ ਭਾਰਤ ਵਲੋਂ ਇੱਕ ਵਿਅਕਤੀ ਮੌਜੂਦ ਸੀ।
ਦੂਸਰੇ ਪਾਸੇ ਡੀਆਈਜੀ ਭੁਪਿੰਦਰ ਸਿੰਘ ਮੁਤਾਬਕ ਪਿੰਡ ਰਾਜਾਤਾਲ ਨੇੜੇ ਪਾਕਿਸਤਾਨੀ ਤਸਕਰ ਬੀਐੱਸਐਫ ਦੇ ਜਵਾਨਾਂ ਦੀ ਵੰਗਾਰ ਸੁਣ ਕੇ ਭੱਜ ਗਏ, ਪਰ ਉਹਨਾਂ ਦਾ ਸਾਮਾਨ ਉੱਥੇ ਹੀ ਡਿੱਗ ਗਿਆ। ਇਸ ਦੌਰਾਨ ਹੈਰੋਇਨ ਦੇ 12 ਪੈਕੇਟਾਂ 'ਚੋਂ 12.522 ਕਿਲੋ ਹੈਰੋਇਨ, ਚੀਨ ਦਾ ਬਣਿਆ ਹੋਇਆ 9 ਐੱਮਐੱਮ ਪਿਸਤੌਲ, 1 ਮੈਗਜ਼ੀਨ ਤੇ 9 ਕਾਰਤੂਸ ਬਰਾਮਦ ਹੋਏ। ਨਾਲ ਹੀ ਬੀਐੱੱਸਐਫ ਦੇ ਹੈੱਡਕੁਆਟਰ ਅਮਰਕੋਟ ਦੀ ਚੌਕੀ ਰਾਜੋਕੇ ਵਿਖੇ ਤੜਕਸਰ ਚਲਾਈ ਗਈ ਤਲਾਸ਼ੀ ਮੁਹਿੰਮ 'ਚ 6 ਪੈਕੇਟ ਹੈਰੋਇਨ ਬਰਾਮਦ ਹੋਈ, ਜਿਸਦਾ ਵਜ਼ਨ 6 ਕਿਲੋ 90 ਗ੍ਰਾਮ ਦੱਸਿਆ ਜਾ ਰਿਹਾ ਹੈ। ਇਸਤੋਂ ਇਲਾਵਾ 84 ਯੂਐਸ ਡਾਲਰ ਤੇ ਹੋਰ ਕਰੰਸੀ ਵੀ ਮਿਲੀ ਹੈ। ਨਾਲ ਹੀ ਉਰਦੂ 'ਚ ਲਿਖੀ ਇਕ ਪਰਚੀ ਵੀ ਬਰਾਮਦ ਹੋਈ ਹੈ।
ਸਰਹੱਦ ਰਾਹੀਂ ਭਾਰਤ ਭੇਜਿਆ ਜਾ ਰਿਹਾ ਸੀ ਅਰਬਾਂ ਦਾ ਨਸ਼ਾ, ਬੀਐੱਸਐੱਫ ਨੇ ਦਿਖਾਈ ਹੁਸ਼ਿਆਰੀ
ਏਬੀਪੀ ਸਾਂਝਾ
Updated at:
18 Jan 2020 09:11 AM (IST)
ਨਸ਼ਾ ਤਸਕਰਾਂ ਨੇ ਸੰਘਣੀ ਧੁੰਦ ਦਾ ਫਾਇਦਾ ਚੁੱਕ ਕੇ ਪਾਕਿਤਸਾਨ ਤੋਂ ਨਸ਼ੀਲੇ ਪਦਾਰਥ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ । ਜਿਸ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਅਸਫ਼ਲ ਕਰ ਦਿੱਤਾ। ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨਤਾਰਨ ਦੇ ਸਰਹੱਦੀ ਇਲਾਕਿਆਂ ਤੋ 41 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਹੈ।
- - - - - - - - - Advertisement - - - - - - - - -