ਨਾਰਨੌਂਦ: ਹਿਸਾਰ ਜ਼ਿਲ੍ਹੇ ਦੇ ਨਾਰਨੌਂਦ ਕਸਬੇ ਨਜ਼ਦੀਕ ਬਰਾਤੀਆਂ ਨਾਲ ਭਰੀ ਗੱਡੀ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਹਾਦਸੇ 'ਚ ਗੱਡੀ ਦੇ ਡਰਾਈਵਰ ਸਮੇਤ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 6 ਗੰਭੀਰ ਜ਼ਖਮੀ ਹੋ ਹਏ।
ਦੱਸਿਆ ਜਾ ਰਿਹਾ ਹੈ ਕਿ ਮਿਲਕਪੁਰ ਤੋਂ ਬਾਰਾਤ ਵਾਪਸ ਆਈ ਸੀ। ਜ਼ਿਆਦਾਤਰ ਬਾਰਾਤੀ ਰਾਤ ਵੇਲੇ ਹੀ ਚਲੇ ਗਏ ਸੀ। ਇਨ੍ਹਾਂ 'ਚੋਂ ਕਰੀਬ 12 ਲੋਕ ਹੀ ਬਚੇ ਸਨ। ਜਦ ਅੱਜ ਸੋਮਵਾਰ ਸਵੇਰੇ ਉਹ ਵਾਪਸ ਪਰਤ ਰਹੇ ਸੀ ਤਾਂ ਉਨ੍ਹਾਂ ਨਾਲ ਇਹ ਮੰਦਭਾਗੀ ਘਟਨਾ ਵਾਪਰ ਗਈ।
ਹਾਸਲ ਜਾਣਕਾਰੀ ਮੁਤਾਬਕ ਰਾਖੀਗੜੀ ਤੇ ਖੇੜੀ ਚੋਪਟਾ ਵਿੱਚ ਸੜਕ ਕਿਨਾਰੇ ਟਰੱਕ ਖੜ੍ਹਾ ਸੀ। ਈਕੋ ਗੱਡੀ ਨੇ ਇਸ ਟਰੱਕ ਨੂੰ ਪਿੱਛਿਓਂ ਜ਼ੋਰਦਾਰ ਟੱਕਰ ਮਾਰੀ। ਹਾਦਸੇ 'ਚ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬਾਰਾਤ ਵਾਲੀ ਗੱਡੀ ਭਿਆਨਕ ਹਾਦਸੇ ਦਾ ਸ਼ਿਕਾਰ, 6 ਬਰਾਤੀਆਂ ਦੀ ਮੌਤ
ਏਬੀਪੀ ਸਾਂਝਾ
Updated at:
17 Feb 2020 02:02 PM (IST)
ਹਿਸਾਰ ਜ਼ਿਲ੍ਹੇ ਦੇ ਨਾਰਨੌਂਦ ਕਸਬੇ ਨਜ਼ਦੀਕ ਬਰਾਤੀਆਂ ਨਾਲ ਭਰੀ ਗੱਡੀ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਹਾਦਸੇ 'ਚ ਗੱਡੀ ਦੇ ਡਰਾਈਵਰ ਸਮੇਤ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 6 ਗੰਭੀਰ ਜ਼ਖਮੀ ਹੋ ਹਏ।
- - - - - - - - - Advertisement - - - - - - - - -