ਅੰਮ੍ਰਿਤਸਰ: ਅਮਰੀਕਾ 'ਚ ਪੈਸਾ ਕਮਾਉਣ ਲਈ ਗਏ 69 ਨੌਜਵਾਨ ਭਾਰਤੀਆਂ ਨੂੰ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਗਿਆ। ਉਹ ਟਰੈਵਲ ਏਜੰਟ ਦੇ ਰਾਹੀਂ ਅਮਰੀਕਾ ਗਏ ਸੀ, ਪਰ ਉਥੇ ਜਾ ਕੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੂੰ ਦਿੱਤਾ ਗਿਆ ਵੀਜ਼ਾ ਜਾਅਲੀ ਹੈ। ਜਿਸ ਤੋਂ ਬਾਅਦ ਉਥੇ ਉਨ੍ਹਾਂ ਖਿਲਾਫ ਕੇਸ ਚੱਲਿਆ।
ਅੱਜ ਉਹ ਡਿਪੋਰਟ ਹੋ ਕੇ ਅੰਮ੍ਰਿਤਸਰ ਏਅਰਪੋਰਟ ਪਹੁੰਚੇ। ਉਨ੍ਹਾਂ ਦਾ ਕਹਿਣਾ ਹੈ ਕਿ ਏਜੰਟ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਦੇ ਪਰਿਵਾਰ ਨੇ ਸਾਰਾ ਪੈਸਾ ਲਗਾ ਦਿੱਤਾ। ਉਨ੍ਹਾਂ ਨੂੰ ਕੈਂਪ ਵਿੱਚ ਰੱਖਿਆ ਗਿਆ ਸੀ ਤੇ ਮਾਰਿਆ ਵੀ ਜਾਂਦਾ ਸੀ।
ਡਿਪੋਰਟ ਹੋ ਕੇ ਵਾਪਿਸ ਪਰਤੇ ਨੌਜਵਾਨ ਏਜੰਟ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ। ਇਨ੍ਹਾਂ ਨੌਜਵਾਨਾਂ 'ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਗੁਜਰਾਤ ਤੋਂ ਹਨ, ਜੋ ਏਜੰਟ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਅਮਰੀਕਾ ਤੋਂ ਡਿਪੋਰਟ 69 ਨੌਜਵਾਨ ਪਹੁੰਚੇ ਅੰਮ੍ਰਿਤਸਰ, ਏਜੰਟ ਨੇ ਨਕਲੀ ਵੀਜ਼ਾ ਦੇ ਕੇ ਭੇਜੇ ਸੀ ਵਿਦੇਸ਼
ਏਬੀਪੀ ਸਾਂਝਾ
Updated at:
21 Oct 2020 10:06 PM (IST)
ਅਮਰੀਕਾ 'ਚ ਪੈਸਾ ਕਮਾਉਣ ਲਈ ਗਏ 69 ਨੌਜਵਾਨ ਭਾਰਤੀਆਂ ਨੂੰ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਗਿਆ। ਉਹ ਟਰੈਵਲ ਏਜੰਟ ਦੇ ਰਾਹੀਂ ਅਮਰੀਕਾ ਗਏ ਸੀ, ਪਰ ਉਥੇ ਜਾ ਕੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੂੰ ਦਿੱਤਾ ਗਿਆ ਵੀਜ਼ਾ ਜਾਅਲੀ ਹੈ। ਜਿਸ ਤੋਂ ਬਾਅਦ ਉਥੇ ਉਨ੍ਹਾਂ ਖਿਲਾਫ ਕੇਸ ਚੱਲਿਆ।
- - - - - - - - - Advertisement - - - - - - - - -