ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਲਈ ਕੰਪਾਰਟਮੈਂਟ ਪ੍ਰੀਖਿਆ 2020 ਦਾ ਐਡਮਿਟ ਕਾਰਡ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤਾ ਹੈ। ਜਿਹੜੇ ਕੈਂਡੀਡੇਟਸ ਇਸ ਵਾਰ ਪੰਜਾਬ ਬੋਰਡ ਦੀ ਕੰਪਾਰਟਮੈਂਟ ਪ੍ਰੀਖਿਆ 'ਚ ਬੈਠ ਰਹੇ ਹਨ, ਉਹ ਐਡਮਿਟ ਕਾਰਡ ਸਰਕਾਰੀ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਅਜਿਹਾ ਕਰਨ ਲਈ, ਅਧਿਕਾਰਤ ਵੈਬਸਾਈਟ ਦਾ ਪਤਾ ਹੈ - pseb.ac.in.

ਇੰਝ ਡਾਊਨਲੋਡ ਕਰੋ ਐਡਮਿਟ ਕਾਰਡ:

- ਐਡਮਿਟ ਕਾਰਡ ਡਾਊਨਲੋਡ ਕਰਨ ਲਈ ਪਹਿਲਾਂ ਸਰਕਾਰੀ ਵੈਬਸਾਈਟ ਯਾਨੀ ਕਿ pseb.ac.in 'ਤੇ ਜਾਓ।

- ਇੱਥੇ ਹੋਮਪੇਜ 'ਤੇ ਹੇਠਾਂ ਸਕ੍ਰੌਲ ਕਰੋ ਅਤੇ ਲੇਟੈਸਟ ਨਿਊਜ਼ ਦੇ ਸੈਕਸ਼ਨ 'ਤੇ ਜਾਓ।

- ਇੱਥੇ ਕੰਪਾਰਟਮੈਂਟ ਰਿਜ਼ਲਟ ਨਾਮ ਵਾਲੇ ਲਿੰਕ ਨੂੰ ਲੱਭੋ ਅਤੇ ਇਸ 'ਤੇ ਕਲਿੱਕ ਕਰੋ।

- ਅਜਿਹਾ ਕਰਨ ਤੋਂ ਬਾਅਦ, ਤੁਹਾਨੂੰ ਇਕ ਨਵੇਂ ਪੇਜ 'ਤੇ ਭੇਜਿਆ ਜਾਵੇਗਾ ਜਿੱਥੇ ਦੋ ਆਪਸ਼ਨ ਹੋਣਗੇ।


- ਤੁਹਾਨੂੰ ਦਸਵੀਂ ਜਾਂ ਸੀਨੀਅਰ ਸੈਕੰਡਰੀ ਜਿਸ ਲਈ ਐਡਮਿਟ ਕਾਰਡ ਡਾਊਨਲੋਡ ਕਰਨਾ ਹੈ, ਇਸ 'ਤੇ ਕਲਿੱਕ ਕਰੋ।

- ਹੁਣ ਇਸ ਨਵੇਂ ਪੇਜ 'ਤੇ ਮੰਗੀਆਂ ਸਾਰੀਆਂ ਡੀਟੇਲਸ ਭਰੋ, ਉਨ੍ਹਾਂ ਨੂੰ ਵੈਰੀਫਾਈ ਕਰੋ ਅਤੇ ਸਬਮਿਟ ਬਟਨ ਨੂੰ ਦਬਾਓ।

- ਜਿਵੇਂ ਹੀ ਤੁਸੀਂ ਕਰਦੇ ਹੋ, ਤੁਹਾਡਾ ਪੀਐਸਈਬੀ ਕਲਾਸ ਦਸਵੀਂ ਜਾਂ ਬਾਰ੍ਹਵੀਂ ਦੀ ਕੰਪਾਰਟਮੈਂਟ ਪ੍ਰੀਖਿਆ 2020 ਦਾ ਐਡਮਿਟ ਕਾਰਡ ਕੰਪਿਊਟਰ ਸਕ੍ਰੀਨ 'ਤੇ ਆ ਜਾਵੇਗਾ।

ਦਸਵੀਂ ਅਤੇ ਸੀਨੀਅਰ ਸੈਕੰਡਰੀ ਕੰਪਾਰਟਮੈਂਟ ਦੀ ਪ੍ਰੀਖਿਆਵਾਂ 26 ਅਕਤੂਬਰ ਤੋਂ ਸ਼ੁਰੂ ਹੋ ਕੇ 17 ਨਵੰਬਰ 2020 ਤੱਕ ਚੱਲਣਗੀਆਂ।


Education Loan Information:

Calculate Education Loan EMI