ਦੋਸਤੀ ਨੂੰ ਪਿਆਰ 'ਚ ਬਦਲਣ ਤੋਂ ਕਿਵੇਂ ਰੋਕੀਏ, ਪੰਜ ਨੁਕਤੇ ਬਣਾਉਣ ਨਿੱਘੇ ਰਿਸ਼ਤੇ
ਏਬੀਪੀ ਸਾਂਝਾ | 21 Oct 2020 05:05 PM (IST)
ਜੇ ਤੁਹਾਨੂੰ ਆਪਣੇ ਸਭ ਤੋਂ ਚੰਗੇ ਦੋਸਤ ਨਾਲ ਪਿਆਰ ਹੋ ਗਿਆ ਹੈ, ਤਾਂ ਤੁਸੀਂ ਸੋਚਦੇ ਹੋ ਕਿ ਜੇ ਤੁਸੀਂ ਉਸ ਨੂੰ ਆਪਣੇ ਪਿਆਰ ਬਾਰੇ ਦੱਸਿਆ ਤਾਂ ਉਨ੍ਹਾਂ ਨਾਲ ਤੁਹਾਡੀ ਦੋਸਤੀ ਖ਼ਤਮ ਹੋ ਜਾਵੇਗੀ ਤਾਂ ਇਸ ਲਈ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਆਪਣੀ ਦੋਸਤੀ ਕਿਵੇਂ ਬਣਾ ਸਕਦੇ ਹੋ।
ਨਵੀਂ ਦਿੱਲੀ: ਜਿੱਥੇ ਦੋਸਤੀ ਹੁੰਦੀ ਹੈ, ਉੱਥੇ ਪਿਆਰ ਵੀ ਹੁੰਦਾ ਹੈ, ਤੁਸੀਂ ਇਹ ਗੱਲ ਅਕਸਰ ਹੀ ਸੁਣਦੇ ਹੋ। ਦੋਸਤੀ ਇੱਕ ਅਜਿਹਾ ਰਿਸ਼ਤਾ ਹੈ ਜਿਸ ਨੂੰ ਬਹੁਤ ਸਮਝਦਾਰ ਤੇ ਨਾਜ਼ੁਕ ਤਰੀਕਿਆਂ ਨਾਲ ਚਲਾਉਣ ਦੀ ਜ਼ਰੂਰਤ ਹੈ। ਅਕਸਰ ਬਹੁਤ ਸਾਰੇ ਲੋਕ ਆਪਣੇ ਦੋਸਤ ਨੂੰ ਪਿਆਰ ਬਾਰੇ ਦੱਸਣ ਤੋਂ ਡਰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੀ ਦੋਸਤੀ ਖ਼ਤਮ ਹੋ ਜਾਵੇਗੀ। ਜੇ ਤੁਹਾਡੀ ਵੀ ਅਜਿਹੀ ਹੀ ਸਥਿਤੀ ਹੈ, ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਤੁਸੀਂ ਆਪਣੀ ਦੋਸਤੀ ਨੂੰ ਖ਼ਤਮ ਹੋਣ ਤੋਂ ਬਚਾ ਸਕਦੇ ਹੋ। ਪਿਆਰ ਤੇ ਦੋਸਤੀ ਦੇ ਫਰਕ ਨੂੰ ਸਮਝੋ: ਦੋਸਤੀ ਤੇ ਪਿਆਰ ਦੇ ਵਿਚਕਾਰ ਸਿਰਫ ਇੱਕ ਛੋਟਾ ਜਿਹਾ ਅੰਤਰ ਹੈ, ਜੇ ਤੁਸੀਂ ਇਸ ਅੰਤਰ ਨੂੰ ਸਮਝਣ ਵਿੱਚ ਸਫਲ ਹੋ ਜਾਂਦੇ ਹੋ, ਤਾਂ ਤੁਸੀਂ ਆਪਣੀ ਦੋਸਤੀ ਨੂੰ ਬਹੁਤ ਵਧੀਆ ਢੰਗ ਨਾਲ ਚਲਾ ਸਕਦੇ ਹੋ। ਆਪਣੀਆਂ ਭਾਵਨਾਵਾਂ ਨੂੰ ਕਾਬੂ ਰੱਖੋ: ਤੁਹਾਨੂੰ ਆਪਣੀਆਂ ਭਾਵਨਾਵਾਂ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਇੱਕ ਦੋਸਤ ਬਾਰੇ ਤੁਹਾਡੇ ਦਿਲ ਵਿੱਚ ਕਿਸ ਤਰ੍ਹਾਂ ਦੀਆਂ ਭਾਵਨਾਵਾਂ ਆ ਰਹੀਆਂ ਹਨ। ਜੇ ਤੁਸੀਂ ਪਿਆਰ ਦੀਆਂ ਭਾਵਨਾਵਾਂ ਨੂੰ ਸਮਝਦੇ ਹੋ ਤੇ ਉਨ੍ਹਾਂ ਨੂੰ ਆਪਣੇ ਦੋਸਤ ਨਾਲ ਸਾਂਝਾ ਕਰਦੇ ਹੋ, ਤਾਂ ਤੁਹਾਡੀ ਦੋਸਤੀ ਖ਼ਤਰੇ ਵਿੱਚ ਹੋ ਸਕਦੀ ਹੈ। ਆਪਣੀ ਜ਼ਿੰਦਗੀ ਬਾਰੇ ਜ਼ਿਆਦਾ ਗੱਲ ਨਾ ਕਰੋ: ਸਾਡੀ ਜ਼ਿੰਦਗੀ ਵਿੱਚ ਦੋਸਤੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਜ਼ਿੰਦਗੀ ਨੂੰ ਬਹੁਤ ਆਸਾਨ ਬਣਾਉਂਦੀ ਹੈ ਪਰ ਤੁਹਾਨੂੰ ਕਿਹੜੀਆਂ ਚੀਜ਼ਾਂ ਆਪਣੇ ਦੋਸਤ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਜਾਂ ਨਹੀਂ ਇਹ ਸਮਝਣਾ ਚਾਹੀਦਾ ਹੈ। ਆਪਣੇ ਬੁਆਏਫ੍ਰੈਂਡ ਦੀ ਬੁਰਾਈ ਨਾ ਕਰੋ: ਜਦੋਂ ਬਹੁਤ ਸਾਰੇ ਲੋਕ ਕਿਸੇ ਨਾਲ ਰਿਸ਼ਤੇਦਾਰੀ ਵਿੱਚ ਹੁੰਦੇ ਹਨ, ਤਾਂ ਉਹ ਆਪਣੇ ਬੁਆਏਫ੍ਰੈਂਡ ਬਾਰੇ ਸਾਰੀਆਂ ਗੱਲਾਂ ਆਪਣੇ ਦੋਸਤ ਨੂੰ ਦੱਸਣਾ ਸ਼ੁਰੂ ਕਰ ਦਿੰਦੇ ਹਾਂ ਪਰ ਅਜਿਹਾ ਕਰਨਾ ਸਹੀ ਨਹੀਂ ਹੈ ਕਿਉਂਕਿ ਇਹ ਤੁਹਾਡੇ ਦੋਸਤ ਵੱਲ ਤੁਹਾਨੂੰ ਵਧੇਰੇ ਆਕਰਸ਼ਿਤ ਕਰ ਸਕਦਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904