ਚੰਡੀਗੜ੍ਹ: ਪੰਜਾਬ ਸਰਕਾਰ ਨੇ ਨਵੇਂ ਤਨਖਾਹ ਸਕੇਲ ਲਾਗੂ ਕਰ ਦਿੱਤੇ ਹਨ। ਪੰਜਵੇਂ ਪੰਜਾਬ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੀ ਪਾਲਣਾ ਕਰਦਿਆਂ, 7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਅਧਾਰ 'ਤੇ ਰਾਜ ਸਰਕਾਰ ਨੇ ਸਿੱਖਿਆ ਵਿਭਾਗ ਦੇ ਵੱਖ-ਵੱਖ ਸ਼੍ਰੇਣੀਆਂ ਦੇ ਕਰਮਚਾਰੀਆਂ ਲਈ ਤਨਖਾਹ ਸਕੇਲ ਵਿੱਚ ਸੋਧ ਕੀਤੀ ਹੈ।

ਸਕੂਲ ਸਿੱਖਿਆ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਮੁਤਾਬਕ, ਤਾਜ਼ਾ ਸੋਧ 1 ਜਨਵਰੀ, 2006 ਤੋਂ ਵੱਖ-ਵੱਖ ਸ਼੍ਰੇਣੀਆਂ ਦੇ ਕਰਮਚਾਰੀਆਂ ਨੂੰ ਦਿੱਤੇ ਸੋਧੇ ਤਨਖਾਹ ਸਕੇਲਾਂ 'ਤੇ ਅਧਾਰਤ ਹੈ। ਇਸ ਮੁਤਾਬਕ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਪ੍ਰਿੰਸੀਪਲ ਨੂੰ 15,600-39,100 + 6,000 ਗਰੇਡ ਤਨਖਾਹ ਵਿੱਚ ਰੱਖਿਆ ਗਿਆ ਹੈ। ਜਦੋਂਕਿ ਮੁੱਖ ਅਧਿਆਪਕ, ਲੈਕਚਰਾਰ, ਕਿੱਤਾ ਮੁਖੀ ਲੈਕਚਰਾਰ, ਮਾਸਟਰ, ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਤੇ ਸੈਂਟਰ ਹੈੱਡ ਟੀਚਰ ਨੂੰ 10,300-34,800 + 4,400 ਗਰੇਡ ਦੀ ਤਨਖਾਹ ਵਿਚ ਰੱਖਿਆ ਗਿਆ ਹੈ।

ਕਾਹਲੀ 'ਚ ਬੁਲਾਏ ਵਿਸ਼ੇਸ਼ ਇਜਲਾਸ 'ਚ 7 ਬਿੱਲ ਪਾਸ, ਅਕਾਲੀ ਦਲ ਤੇ 'ਆਪ' ਵੱਲੋਂ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼

ਵਿੱਤ ਵਿਭਾਗ ਵੱਲੋਂ ਜਾਰੀ ਨਿਰਦੇਸ਼ 15 ਜਨਵਰੀ, 2015 ਸਰਕੂਲਰ ਦੇ ਤਹਿਤ ਪੂਰੀ ਤਰ੍ਹਾਂ ਲਾਗੂ ਹੋਣਗੇ। ਸਰਕਾਰ ਨੇ ਕਿਹਾ ਕਿ 6ਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ ਮਿਲਣ ਤੋਂ ਬਾਅਦ ਨਵੇਂ ਭਰਤੀ ਕੀਤੇ ਵਿਅਕਤੀਆਂ ਲਈ ਉਪਰੋਕਤ ਸ਼੍ਰੇਣੀਆਂ ਦੀਆਂ ਅਸਾਮੀਆਂ ਲਈ ਤਨਖਾਹ ਸਕੇਲ/ਮੈਟ੍ਰਿਕਸ ਵਿਚ ਹੋਰ ਕੋਈ ਸੋਧ ਨਹੀਂ ਕੀਤੀ ਜਾਏਗੀ।

ਵਿਧਾਨ ਸਭਾ 'ਚ ਬਿੱਲ ਤਾਂ ਪਾਸ ਹੋਏ ਪਰ ਕਿਸਾਨਾਂ ਦਾ ਸੰਘਰਸ਼ ਜਾਰੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Education Loan Information:

Calculate Education Loan EMI