ਨਵੀਂ ਦਿੱਲੀ: ਦੇਸ਼ ਭਰ ਦੇ ਸਾਰੇ ਸਕੂਲ ਇੱਕ ਵਾਰ ਫਿਰ ਤੋਂ ਖੋਲ੍ਹਣ ਦੀ ਤਿਆਰੀ ਹੋ ਰਹੀ ਹੈ। ਉੱਤਰ ਪ੍ਰਦੇਸ਼, ਪੰਜਾਬ, ਹਿਮਾਚਲ ਪ੍ਰਦੇਸ਼ ਵਿੱਚ ਸਕੂਲ ਖੋਲ੍ਹਣ ਤੋਂ ਬਾਅਦ ਹੁਣ ਕੇਂਦਰੀ ਵਿਦਿਆਲਿਆ ਤੇ ਨਵੋਦਿਆ ਵਿਦਿਆਲਿਆ ਵੀ ਦੋ ਨਵੰਬਰ ਤੋਂ ਖੁੱਲ੍ਹਣ ਲਈ ਤਿਆਰ ਹਨ। ਸਾਰੇ ਦੇਸ਼ ਵਿੱਚ 1250 ਕੇਂਦਰੀ ਵਿਦਿਆਲਿਆ ਤੇ 650 ਨਵੋਦਿਆ ਵਿਦਿਆਲਿਆ ਵਿੱਚ ਲਗਪਗ 15 ਲੱਖ ਵਿਦਿਆਰਥੀ ਹਨ।

ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਸਕੂਲਾਂ ਨੂੰ 15 ਅਕਤੂਬਰ ਤੋਂ ਬਾਅਦ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਹਾਲਾਂਕਿ, ਸਿਰਫ 9ਵੀਂ ਤੋਂ 12ਵੀਂ ਕਲਾਸ ਦੇ ਬੱਚਿਆਂ ਨੂੰ ਬੁਲਾਉਣ ਦੀ ਇਜਾਜ਼ਤ ਹੈ। ਸਰਕਾਰ ਨੇ ਸਕੂਲ ਖੋਲ੍ਹਣ ਸਮੇਂ ਸੁਰੱਖਿਆ ਨਿਯਮਾਂ ਨੂੰ ਅਪਣਾਉਣ ਦਾ ਵੀ ਐਲਾਨ ਕੀਤਾ ਹੈ।

Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਅੱਜ ਦੇ ਭਾਅ

ਮੰਤਰਾਲੇ ਵੱਲੋਂ ਜਾਰੀ ਗਾਈਡਲਾਈਨਜ਼:

ਕੇਂਦਰੀ ਸਿੱਖਿਆ ਮੰਤਰਾਲੇ ਨੇ ਵੀ ਸਕੂਲ ਖੋਲ੍ਹਣ ਸਮੇਂ ਸੁਰੱਖਿਆ ਮਾਪਦੰਡਾਂ ਨੂੰ ਅਪਣਾਉਣ ਦਾ ਐਲਾਨ ਕੀਤਾ ਹੈ। ਵਿਦਿਆਰਥੀਆਂ ਲਈ ਪੂਰਾ ਮਾਸਕ ਤੇ ਦੋ ਗਜ਼ ਦਾ ਫਾਸਲਾ ਲਾਜ਼ਮੀ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਲੰਚ ਤੇ ਪਾਣੀ ਦੀਆਂ ਬੋਲੀਆਂ ਨਾਲ ਸੈਨੇਟਾਈਜ਼ਰ ਨੂੰ ਲਾਜ਼ਮੀ ਲਿਆਉਣਾ ਹੋਵੇਗਾ।

ਮਾਪਿਆਂ ਦਾ ਪ੍ਰਮਾਣ-ਪੱਤਰ ਲੈ ਕੇ ਆਉਣ ਵਾਲੇ ਵਿਦਿਆਰਥੀਆਂ ਨੂੰ ਥਰਮਲ ਸਕ੍ਰੀਨਿੰਗ ਤੋਂ ਬਾਅਦ ਸਕੂਲ ਵਿੱਚ ਦਾਖਲਾ ਦਿੱਤਾ ਜਾਵੇਗਾ। ਹਾਲਾਂਕਿ, ਬਹੁਤੇ ਸੂਬੇ ਸਕੂਲ ਖੋਲ੍ਹਣ ਨੂੰ ਲੈ ਕੇ ਅਜੇ ਵੀ ਤਣਾਅ ਵਿੱਚ ਹਨ। ਇਸ ਦੇ ਨਾਲ ਹੀ ਕੇਂਦਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਕੂਲ ਖੋਲ੍ਹਣ ਲਈ ਸੂਬਿਆਂ ਦੀ ਆਗਿਆ ਲੈਣੀ ਜ਼ਰੂਰੀ ਹੋਵੇਗੀ।

ਹੁਣ ਜਾਣੋ ਸੁਰੱਖਿਆ ਪ੍ਰੋਟੋਕੋਲ:

- ਸਕੂਲ ਵਿੱਚ ਵਿਦਿਆਰਥੀਆਂ ਨੂੰ ਪੂਰੇ ਸਮੇਂ ਲਈ ਮਾਸਕ ਪਹਿਨਣੇ ਪੈਣਗੇ।
-
ਕਲਾਸ ਵਿੱਚ ਦੋ ਗਜ਼ ਦੀ ਦੂਰੀ 'ਤੇ ਬੈਠਣਾ ਲਾਜ਼ਮੀ ਹੈ।
-
ਦੁਪਹਿਰ ਦੇ ਖਾਣੇ ਤੇ ਪਾਣੀ ਦੀ ਬੋਤਲ ਦੇ ਨਾਲ ਸੈਨੀਟਾਈਜ਼ਰ ਲਿਆਉਣਾ ਜ਼ਰੂਰੀ ਹੈ।
-
ਮਾਪਿਆਂ ਦੀ ਮਨਜ਼ੂਰੀ ਦੇ ਪ੍ਰਮਾਣ ਪੱਤਰ ਵੀ ਨਾਲ ਰੱਖਣਾ ਪਏਗਾ।
-
ਸਕੂਲ ਵਿੱਚ ਦਾਖਲੇ ਤੋਂ ਪਹਿਲਾਂ ਵਿਦਿਆਰਥੀਆਂ ਦੀ ਥਰਮਲ ਸਕ੍ਰੀਨਿੰਗ ਹੋਵੇਗੀ।


Covid 19 Vaccine: ਅਮਰੀਕਾ 'ਚ ਭਾਰਤੀ ਮੂਲ ਦੀ 14 ਸਾਲਾ ਕੁੜੀ ਦਾ ਕਮਾਲ, ਕੋਰੋਨਾ ਵੈਕਸੀਨ ਬਾਰੇ ਖੋਜ, ਮਿਲੇਗਾ ਲੱਖਾਂ ਰੁਪਏ ਇਨਾਮ

ਇਜਲਾਸ ਹੀ Solution, ਬਿੱਲ 'ਤੇ ਕਿਉਂ Confusion

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Education Loan Information:

Calculate Education Loan EMI