ਹਿਊਸਟਨ: ਭਾਰਤੀ-ਅਮਰੀਕੀ ਲੜਕੀ ਨੇ ਵਿਲੱਖਣ ਖੋਜ ਲਈ 25,000 ਅਮਰੀਕੀ ਡਾਲਰ ਯਾਨੀ ਤਕਰੀਬਨ 18 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ। ਇਹ ਖੋਜ ਕੋਵਿਡ-19 ਦਾ ਸੰਭਾਵੀ ਇਲਾਜ ਪ੍ਰਦਾਨ ਕਰ ਸਕਦੀ ਹੈ। ਦੱਸ ਦਈਏ ਕਿ 14 ਸਾਲਾ ਅਨੀਕਾ ਚੇਬ੍ਰੋਲੂ ਨੂੰ ਇਹ ਰਕਮ '3 ਐਮ ਯੰਗ ਸਾਇੰਟਿਸਟ ਚੈਲੇਂਜ' ਵਿੱਚ ਟਾਪ-10 ਵਿੱਚ ਥਾਂ ਬਣਾਉਣ ਲਈ ਮਿਲੀ।


ਦੱਸ ਦਈਏ ਕਿ ਇਹ ਅਮਰੀਕਾ ਵਿੱਚ ਇੱਕ ਪ੍ਰਮੁੱਖ ਸੈਕੰਡਰੀ ਸਕੂਲ ਵਿਗਿਆਨ ਮੁਕਾਬਲਾ ਹੈ। '3 ਐਮ' ਮਿਨੇਸੋਟਾ-ਅਧਾਰਤ ਅਮਰੀਕੀ ਨਿਰਮਾਣ ਕੰਪਨੀ ਹੈ। '3 ਐਮ ਚੈਲੇਂਜ ਵੈਬਸਾਈਟ' ਮੁਤਾਬਕ, ਪਿਛਲੇ ਸਾਲ ਗੰਭੀਰ 'ਇਨਫਲੂਐਨਜ਼ਾ' ਸੰਕਰਮਣ ਤੋਂ ਬਾਅਦ ਚੈਬ੍ਰੋਲੂ ਨੇ ਯੰਗ ਸਾਇੰਟਿਸਟ ਚੈਲੇਂਜ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ। ਉਹ ‘ਇਨਫਲੂਐਂਜ਼ਾ’ ਦਾ ਇਲਾਜ ਲੱਭਣਾ ਚਾਹੁੰਦੀ ਸੀ। ਉਸ ਸਮੇਂ ਉਸ ਦੇ ਦਿਮਾਗ ਵਿੱਚ ਕੋਰੋਨਾਵਾਇਰਸ ਤੇ ਇਸ ਦੇ ਇਲਾਜ ਦਾ ਕੋਈ ਜ਼ਿਕਰ ਨਹੀਂ ਸੀ।

AAP ਦਾ CM 'ਤੇ ਗੰਭੀਰ ਇਲਜ਼ਾਮ, ਕੈਪਟਨ BJP ਤੋਂ ਡਰ ਰਹੇ | AAP | Vidhan Sabha

ਉਧਰ, ਅਨੀਕਾ ਦਾ ਕਹਿਣਾ ਹੈ ਕਿ ਕੋਰੋਨਾ ਪੂਰੀ ਤੇਜ਼ੀ ਤੇ ਗੰਭੀਰਤਾ ਨਾਲ ਪੂਰੀ ਦੁਨੀਆ ਨੂੰ ਘੇਰ ਰਹੀ ਹੈ। ਇਸ ਨਾਲ ਉਸ ਨੇ ਕੋਰੋਨਾ ਤੋਂ ਬਚਾਅ ਦੀ ਦਿਸ਼ਾ ਵਿੱਚ ਕੁਝ ਵੱਖਰਾ ਕਰਨ ਲਈ ਪ੍ਰੇਰਿਆ। ਫਿਰ ਉਸ ਨੇ ਆਪਣਾ ਧਿਆਨ 'ਇਨਫਲੂਐਂਜ਼ਾ' ਤੋਂ ਤਬਦੀਲ ਕਰ ਦਿੱਤਾ ਤੇ ਸਾਰਸ-ਸੀਓਵੀ-2 ਸੰਕਰਮਣ 'ਤੇ ਆਪਣਾ ਧਿਆਨ ਕੇਂਦਰਤ ਕੀਤਾ।

ਖਾਸ ਗੱਲ ਇਹ ਹੈ ਕਿ ਪੂਰੀ ਦੁਨੀਆ ਨੇ ਕੋਰੋਨਾ ਵੈਕਸੀਨ ਦੀ ਖੋਜ ਸ਼ੁਰੂ ਕਰ ਦਿੱਤੀ ਹੈ। ਦੁਨੀਆ ਵਿੱਚ ਲਗਪਗ 100 ਕੋਵਿਡ ਵੈਕਸਿਨਸ 'ਤੇ ਕੰਮ ਚੱਲ ਰਿਹਾ ਹੈ, ਜੋ ਵੱਖ-ਵੱਖ ਪੜਾਵਾਂ 'ਤੇ ਹਨ। ਉਨ੍ਹਾਂ ਚੋਂ ਭਾਰਤ, ਰੂਸ, ਅਮਰੀਕਾ, ਚੀਨ, ਯੂਰਪ ਵਰਗੇ ਦੇਸ਼ ਨਿਰੰਤਰ ਵੈਕਸੀਨ ਦੇ ਟਰਾਇਲ ਕਰ ਰਹੇ ਹਨ।

H1B ਵੀਜਾ ਦੇ ਬਦਲੇ ਨਿਯਮਾਂ ਕਰਕੇ ਨਿਰਾਸ਼ ਭਾਰਤੀ, ਦਰਜ ਕਰਵਾਇਆ ਮੁਕੱਦਮਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904