ਮੁੰਬਈ: ਬਿੱਗ ਬੌਸ 14 ਵਿੱਚ ਜਲਦੀ ਹੀ ਵਾਈਲਡ ਕਾਰਡ ਕੰਟੈਸਟੈਂਟਸ ਦੀ ਐਂਟਰੀ ਹੋਣ ਜਾ ਰਹੀ ਹੈ। ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ੋਅ ਲਈ ਨੈਨਾ ਸਿੰਘ, ਸ਼ਾਰਦੂਲ ਪੰਡਿਤ ਤੇ ਪ੍ਰਤੀਕ ਸਹਿਪਾਲ ਦੇ ਨਾਂ ਫਾਈਨਲ ਕੀਤੇ ਗਏ ਹਨ। ਇਸ ਦੌਰਾਨ ਇੱਕ ਵੱਡੀ ਟੀਵੀ ਅਦਾਕਾਰਾ ਦਾ ਨਾਂ ਵਾਈਲਡ ਕਾਰਡ ਐਂਟਰੀ ਵਜੋਂ ਸਾਹਮਣੇ ਆਇਆ ਹੈ।

ਸੂਤਰਾਂ ਮੁਤਾਬਕ FIR ਫੇਮ ਚੰਦਰਮੁਖੀ ਚੌਟਾਲਾ ਯਾਨੀ ਕਵਿਤਾ ਕੌਸ਼ਿਕ ਬਿੱਗ ਬੌਸ ਦੇ ਘਰ ਵਿੱਚ ਦਾਖਲ ਹੋ ਸਕਦੀ ਹੈ। ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਵਿਤਾ ਦਾ ਨਾਂ ਬਿੱਗ ਬੌਸ ਲਈ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਕਵਿਤਾ ਨੇ ਸ਼ੋਅ 'ਚ ਆਪਣੀ ਐਂਟਰੀ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਇੱਕ ਵਾਰ ਫਿਰ ਕਵਿਤਾ ਕੌਸ਼ਿਕ ਦਾ ਨਾਂ ਸੁਰਖੀਆਂ ਵਿੱਚ ਆਇਆ ਹੈ। ਕਿਹਾ ਜਾ ਰਿਹਾ ਹੈ ਕਿ ਕਵਿਤਾ ਨੇ ਸਲਮਾਨ ਖ਼ਾਨ ਦੇ ਸ਼ੋਅ ਦਾ ਹਿੱਸਾ ਬਣਨ ਦਾ ਮਨ ਬਣਾ ਲਿਆ ਹੈ। ਹੁਣ ਉਹ ਸ਼ੋਅ 'ਚ ਜਾਣ ਲਈ ਤਿਆਰ ਹੈ।

Suraj Pe Mangal Bhari Trailer Out: ਦਿਲਜੀਤ ਦੋਸਾਂਝ ਦੀ ਕੁੰਡਲੀ 'ਚ 'ਸੂਰਜ ਪੇ ਮੰਗਲ ਭਾਰੀ', ਵੇਖੋ ਵੀਡੀਓ

ਦੱਸ ਦਈਏ ਕਿ ਕਵਿਤਾ ਟੀਵੀ ਦੀ ਮਸ਼ਹੂਰ ਐਕਟਰਸ ਹੈ। ਉਹ ਆਪਣੀ ਧਾਕੜ ਸ਼ਖਸੀਅਤ ਲਈ ਜਾਣੀ ਜਾਂਦੀ ਹੈ। ਕਵਿਤਾ ਬਿੱਗ ਬੌਸ ਸ਼ੋਅ ਦੀ ਗੇਮ ਨੂੰ ਫਿਰ ਤੋਂ ਬਦਲ ਸਕਦੀ ਹੈ। ਕਵਿਤਾ ਦੀ ਮਜ਼ਬੂਤ ਸ਼ਖਸੀਅਤ ਬੇਜਾਨ ਸ਼ੋਅ ਨੂੰ ਪ੍ਰਭਾਵਿਤ ਕਰ ਸਕਦੀ ਹੈ। ਕਵਿਤਾ ਸੰਪੂਰਨ ਸ਼ਖਸੀਅਤ ਹੋਣ ਦੇ ਨਾਲ, ਇੱਕ ਸ਼ਾਨਦਾਰ ਐਕਟਰਸ ਵੀ ਹੈ। ਉਹ ਆਪਣੇ ਵਿਚਾਰ ਦੱਸਣ ਵਿੱਚ ਬਿਲਕੁਲ ਵੀ ਸੰਕੋਚ ਨਹੀਂ ਕਰਦੀ। ਕਵਿਤਾ ਦੀਆਂ ਪੋਸਟਾਂ 'ਤੇ ਕਈ ਵਾਰ ਹੰਗਾਮਾ ਹੋਇਆ ਹੈ।

ਉਂਝ ਦੱਸ ਦਈਏ ਕਿ ਇਸ ਖ਼ਬਰ 'ਤੇ ਅਜੇ ਕਵਿਤਾ ਵਲੋਂ ਕੋਈ ਰਿਐਕਸ਼ਨ ਸਾਹਮਣੇ ਨਹੀਂ ਆਇਆ ਹੈ ਪਰ ਐਕਟਰਸ ਦੇ ਫੈਨ ਚਾਹੁੰਦੇ ਹਨ ਕਿ ਉਹ ਸ਼ੋਅ ਦਾ ਹਿੱਸਾ ਜ਼ਰੂਰ ਬਣੇ।

ਇਲਾਜ ਦਾ ਸੰਜੇ ਦੱਤ 'ਤੇ ਚੰਗਾ ਪ੍ਰਭਾਵ , ਕੈਂਸਰ ਨੂੰ ਪਾਈ ਮਾਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904