ਅਗਸਤ ਮਹੀਨੇ 'ਚ ਖ਼ਬਰ ਸਾਹਮਣੇ ਆਈ ਸੀ ਕਿ ਬਾਲੀਵੁੱਡ ਦੇ ਖਲਨਾਇਕ ਸੰਜੇ ਦੱਤ ਲੰਗਸ ਦੇ ਕੈਂਸਰ ਦਾ ਸ਼ਿਕਾਰ ਹੋ ਗਏ ਹਨ। ਜਿਸ ਤੋਂ ਬਾਅਦ ਸੰਜੇ ਦੱਤ ਨੂੰ ਕਈ ਵਾਰ ਮੁੰਬਈ ਦੇ ਲੀਲਾਵਤੀ ਅਤੇ ਕੋਕਿਲਾਬੇਨ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਨਵੀਂਆਂ ਰਿਪੋਰਟਸ ਅਨੁਸਾਰ ਸੰਜੇ ਦੱਤ ਹੁਣ ਪੂਰੀ ਤਰ੍ਹਾਂ ਕੈਂਸਰ ਤੋਂ ਮੁਕਤ ਹਨ। ਸੰਜੇ ਦੱਤ ਦੇ ਕਰੀਬੀ ਦੋਸਤ ਅਤੇ ਪਿਛਲੇ ਚਾਰ ਦਹਾਕਿਆਂ ਤੋਂ ਫਿਲਮ ਇੰਡਸਟਰੀ ਦੇ ਮਸ਼ਹੂਰ ਨਾਮ ਰਾਜ ਬਾਂਸਲ ਨੇ ਜੈਪੁਰ ਤੋਂ ਏਬੀਪੀ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ਸੰਜੇ ਦੱਤ ਹੁਣ ਪੂਰੀ ਤਰ੍ਹਾਂ ਕੈਂਸਰ ਤੋਂ ਠੀਕ ਹੋ ਗਏ ਹਨ।
ਰਾਜ ਬਾਂਸਲ ਨੇ ਏਬੀਪੀ ਨੂੰ ਦੱਸਿਆ, “ਸੰਜੇ ਦੱਤ ਕੱਲ ਆਪਣੇ PET ਸਕੈਨ ਲਈ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਗਏ ਸ। ਡਾਕਟਰਾਂ ਨੇ ਉਨ੍ਹਾਂ ਦੇ ਚੈਕ-ਅਪ ਕਰਨ ਤੋਂ ਬਾਅਦ ਦੱਸਿਆ ਕਿ ਉਹ ਹੁਣ ਕੈਂਸਰ ਤੋਂ ਮੁਕਤ ਹਨ। PET ਸਕੈਨ ਟੈਸਟ ਦੁਨੀਆ ਭਰ ਦਾ ਕੈਂਸਰ ਦਾ ਸਭ ਤੋਂ ਕਾਰਗਰ ਟੈਸਟ ਮੰਨਿਆ ਜਾਂਦਾ ਹੈ। ਸੰਜੇ ਦੱਤ ਦੇ ਇਕ ਪਰਿਵਾਰਿਕ ਮੈਂਬਰ ਨੇ ਵੀ ਕਿਹਾ ਕਿ, "ਖ਼ਬਰ ਆਈ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਸਿਰਫ ਛੇ ਮਹੀਨੇ ਦੀ ਹੈ ...ਪਰ ਅਜਿਹੀ ਕੋਈ ਗੱਲ ਨਹੀਂ ਸੀ।"
ਜਿਵੇਂ ਹੀ ਸੰਜੇ ਦੱਤ ਦੇ ਲੰਗਸ ਕੈਂਸਰ ਤੋਂ ਪੀੜਤ ਹੋਣ ਦਾ ਪਤਾ ਚੱਲਿਆ ਓਸੇ ਵੇਲੇ ਉਨ੍ਹਾਂ ਦਾ ਮੁੰਬਈ ਵਿੱਚ ਇਲਾਜ਼ ਸ਼ੁਰੂ ਕੀਤਾ ਗਿਆ ਸੀ ਅਤੇ ਇਲਾਜ਼ ਦਾ ਉਨ੍ਹਾਂ 'ਤੇ ਬਿਹਤਰ ਪ੍ਰਭਾਵ ਪਿਆ ਹੈ।” ਪ੍ਰਮਾਤਮਾ ਦੀ ਕਿਰਪਾ ਅਤੇ ਸਾਰੇ ਲੋਕਾਂ ਦੇ ਆਸ਼ੀਰਵਾਦ ਨਾਲ, ਇਲਾਜ਼ ਬਿਲਕੁਲ ਠੀਕ ਹੋਇਆ ਹੈ ਤੇ ਉਹ ਬਿਲਕੁਲ ਤੰਦਰੁਸਤ ਹਨ।” ਸੰਜੇ ਦੱਤ ਦੀ ਆਖਰੀ ਫਿਲਮ "ਸੜਕ 2" ਸੀ। ਸੰਜੇ ਦੇ ਮਸ਼ਹੂਰ 'ਹੇਅਰ ਸਟਾਈਲਿਸਟ' ਆਲੀਮ ਹਕੀਮ ਦੁਆਰਾ ਇਕ ਵੀਡੀਓ ਸ਼ੇਅਰ ਕੀਤੀ ਗਈ ਜਿਸ 'ਚ ਸੰਜੇ ਦੱਤ ਨੇ ਪਹਿਲੀ ਵਾਰ ਕੈਂਸਰ ਬਾਰੇ ਜ਼ਿਕਰ ਕੀਤਾ ਸੀ।