ਮੁੰਬਈ: ਬਾਲੀਵੁੱਡ ਐਕਟਰ ਸ਼ਾਹਰੁਖ ਖ਼ਾਨ ਤਕਰੀਬਨ ਪਿਛਲੇ ਦੋ ਸਾਲਾਂ ਤੋਂ ਵੱਡੇ ਪਰਦੇ ਤੋਂ ਦੂਰ ਹਨ ਪਰ ਉਨ੍ਹਾਂ ਦੀ ਸ਼ਖਸੀਅਤ ਉਨ੍ਹਾਂ ਨੂੰ ਸੁਰਖੀਆਂ ਵਿੱਚ ਲੈ ਆਉਂਦੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਸ਼ਾਹਰੁਖ ਖ਼ਾਨ ਤੇ ਕਾਜੋਲ ਦੀ 25 ਸਾਲ ਪੁਰਾਣੀ ਫਿਲਮ ਨੇ ਇੰਡੀਅਨ ਸਿਨੇਮਾ ਵਿੱਚ ਇਤਿਹਾਸ ਰਚਿਆ ਹੈ। ਜੀ ਹਾਂ ਗੱਲ ਹੋ ਰਹੀ ਹੈ 25 ਸਾਲ ਪਹਿਲਾਂ ਬਾਕਸ ਆਫਿਸ 'ਤੇ ਰਿਲੀਜ਼ ਹੋਈ ਫਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਦੀ।
ਦੱਸ ਦਈਏ ਕਿ ਇਸ ਫਿਲਮ ਨੂੰ 'ਡੀਡੀਐਲਜੇ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਹੁਣ ਇਸ ਦੇ 25 ਸਾਲ ਪੂਰੇ ਹੋਣ ‘ਤੇ ਲੰਡਨ ‘ਚ ਇਸ ਦੀ ਸਿਲਵਰ ਜੁਬਲੀ ਮਨਾਈ ਜਾਏਗੀ। ਇਸ ਦੇ ਨਾਲ ਹੀ ਸ਼ਾਹਰੁਖ ਖ਼ਾਨ ਤੇ ਕਾਜੋਲ ਦੇ ਬਰੌਂਜ਼ ਦੇ ਸਟੈਚੂ ਲੰਡਨ ਦੇ ਲਾਈਸੈਸਟਰ ਸਕੁਏਅਰ 'ਤੇ ਲਾਏ ਜਾਣਗੇ।
ਯੂਨਾਈਟਿਡ ਕਿੰਗਡਮ ਵਿੱਚ ਇਹ ਪਹਿਲੀ ਵਾਰ ਹੋਏਗਾ ਜਦੋਂ ਇੱਕ ਇੰਡੀਅਨ ਫਿਲਮ ਨੇ ਅਜਿਹੀ ਖਾਸ ਥਾਂ ਬਣਾਈ ਹੈ। ਇਸ ਨੂੰ ਬਾਲੀਵੁੱਡ ਦੀ ਹਿਸਟਰੀ ਵਿਚ ਦਰਜ ਕੀਤਾ ਜਾਵੇਗਾ। DDLJ ਨੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਇਤਿਹਾਸ ਰਚੇ ਹਨ। ਜਿਨ੍ਹਾਂ 'ਚ ਇੱਕ ਹੈ ਲੰਬੇ ਸਮੇਂ ਤੱਕ ਇੰਡੀਅਨ ਸਿਨੇਮਾਘਰਾਂ ਵਿੱਚ ਚੱਲਣ ਵਾਲੀ ਫਿਲਮ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ ਹੋਇਆ ਹੈ। ਇਸ ਫਿਲਮ ਦੇ ਕਈ ਡਾਈਲੌਗਸ ਤੇ ਸੀਨਸ ਅੱਜ ਵੀ ਮੀਮਸ ਦੇ ਤੌਰ 'ਤੇ ਇਸਤੇਮਾਲ ਕੀਤੇ ਜਾਂਦੇ ਹਨ।
ਲੋਕਾਂ ਵਿੱਚ ਡੀਡੀਐਲਜੇ ਦਾ ਕ੍ਰੇਜ਼ ਅਜੇ ਵੀ ਬਰਕਰਾਰ ਹੈ। ਦੱਸ ਦਈਏ ਕਿ ਇਹ ਫਿਲਮ ਵੱਡੇ ਪਰਦੇ 'ਤੇ 20 ਅਕਤੂਬਰ, 1995 ਨੂੰ ਰਿਲੀਜ਼ ਕੀਤੀ ਗਈ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
25 Years of DDLJ: 25 ਸਾਲ ਬਾਅਦ ਫਿਲਮ ਡੀਡੀਐਲਜੇ ਦੇ ਨਾਂ ਨਵਾਂ ਰਿਕਾਰਡ
ਏਬੀਪੀ ਸਾਂਝਾ
Updated at:
20 Oct 2020 03:33 PM (IST)
ਸ਼ਾਹਰੁਖ ਖ਼ਾਨ ਅਤੇ ਕਾਜੋਲ ਦੀ ਫਿਲਮ ਦਿਲਵਾਲੇ ਦੁਲਹਨੀਆ ਲੇ ਜਾਏਂਗੇ ਦੀ ਰਿਲੀਜ਼ ਨੂੰ 25 ਸਾਲ ਪੂਰੇ ਹੋ ਗਏ ਹਨ। ਫਿਲਮ ਦੇ ਪ੍ਰਸ਼ੰਸਕਾਂ ਵਿਚ ਇਸ ਦਾ ਇੱਕ ਖਾਸ ਜਸ਼ਨ ਹੈ।
- - - - - - - - - Advertisement - - - - - - - - -