ਪਾਲਮਪੁਰ: ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਅੱਜ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੂੰ ਮਿਲਣ ਲਈ ਪਾਲਮਪੁਰ ਪਹੁੰਚੀ। ਕੰਗਨਾ ਸ਼ਾਂਤਾ ਕੁਮਾਰ ਨੂੰ ਆਪਣੇ ਭਰਾ ਦੇ ਵਿਆਹ ਦਾ ਕਾਰਡ ਦੇਣ ਲਈ ਪਹੁੰਚੀ ਸੀ। ਕੰਗਨਾ ਨੇ ਦੱਸਿਆ ਕਿ ਉਨ੍ਹਾਂ ਦੇ ਸ਼ਾਂਤਾ ਕੁਮਾਰ ਨਾਲ ਪਰਿਵਾਰਿਕ ਰਿਸ਼ਤੇ ਹਨ।

ਸ਼ਾਂਤਾ ਕੁਮਾਰ ਤੇ ਕੰਗਨਾ ਦੇ ਪਿਤਾ ਦੋਸਤ ਹਨ। ਜਿਸ ਕਰਕੇ ਉਹ ਉਨ੍ਹਾਂ ਨੂੰ ਵਿਆਹ 'ਚ ਸੱਦਾ ਦੇਣ ਲਈ ਆਈ ਸੀ। ਕੰਗਨਾ ਨੇ ਕਿਹਾ ਕਿ ਇਹ ਨਾ ਸਮਝਿਆ ਜਾਵੇ ਕਿ ਉਹ ਰਾਜਨੀਤੀ 'ਚ ਸ਼ਾਮਿਲ ਹੋ ਰਹੀ ਹੈ। ਇਸ ਦੌਰਾਨ ਕੰਗਨਾ ਨਾਲ ਉਸ ਦੀ ਭੈਣ ਰੰਗੋਲੀ ਵੀ ਮੌਜੂਦ ਸੀ।