ਭਾਰਤ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀਆਂ ਵਿੱਚੋਂ ਇੱਕ ਭਾਰਤੀ ਏਅਰਟੈਲ ਨੇ ਇੱਕ ਵਾਰ ਫਿਰ ਉਪਭੋਗਤਾਵਾਂ ਨੂੰ ਬਿਹਤਰੀਨ ਇੰਟਰਨੈੱਟ ਸੇਵਾ ਪ੍ਰਦਾਨ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਏਅਰਟੈਲ (Airtel) ਨੇ ਮੋਬਾਈਲ ਤੇ ਇੰਟਰਨੈੱਟ ਸੇਵਾ ਨਾਲ ਸਬੰਧਤ ਚਾਰ ਪ੍ਰਮੁੱਖ ਸ਼੍ਰੇਣੀਆਂ- ਵੀਡੀਓ, ਗੇਮ ਐਕਸਪੀਰੀਅੰਸ, ਡਾਉਨਲੋਡ ਸਪੀਡ ਤੇ ਵਾਇਸ ਕਾਲ ਵਿੱਚ ਬਾਕੀ ਟੈਲੀਕਾਮ ਆਪ੍ਰੇਟਰਾਂ ਨਾਲੋਂ ਵਧੇਰੇ ਅੰਕ ਹਾਸਲ ਕੀਤੇ ਹਨ। ਲੰਡਨ-ਅਧਾਰਤ ਨੈੱਟਵਰਕ ਵਿਸ਼ਲੇਸ਼ਣ ਫਰਮ ਓਪਨ ਸਿਗਨਲ ਨੇ ਭਾਰਤ ਦੀਆਂ ਸਾਰੀਆਂ ਦੂਰਸੰਚਾਰ ਕੰਪਨੀਆਂ ਦੀ ਸੇਵਾ ਨੂੰ 90 ਦਿਨਾਂ ਲਈ ਟ੍ਰੈਕ ਕਰਕੇ ਇਹ ਰਿਪੋਰਟ ਤਿਆਰ ਕੀਤੀ ਹੈ। ਓਪਨ ਸਿਗਨਲ ਨੇ 1 ਮਈ 2020 ਤੋਂ ਆਪਣੀ ਰਿਪੋਰਟ ਤਿਆਰ ਕਰਨਾ ਸ਼ੁਰੂ ਕੀਤਾ।


ਲਗਾਤਾਰ ਚੌਥੀ ਵਾਰ ਮਿਲੀਆ ਵੀਡਿਓ ਐਕਸਪੀਰੀਅੰਸ ਐਵਾਰਡ

ਕੋਵਿਡ-19 ਮਹਾਮਾਰੀ ਦੌਰਾਨ ਵੀ ਏਅਰਟੈਲ ਨੇ ਆਪਣੇ ਉਪਭੋਗਤਾਵਾਂ ਨੂੰ ਵਧੀਆ ਨੈੱਟਵਰਕ ਪ੍ਰਦਾਨ ਕੀਤਾ ਤੇ ਉਸ ਨੂੰ ਚੌਥੀ ਵਾਰ ਵੀਡੀਓ ਐਕਸਪੀਰੀਅੰਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਏਅਰਟੈਲ ਨੇ 100 ਵਿੱ 57.36 ਅੰਕ ਪ੍ਰਾਪਤ ਕੀਤੇ, ਜਦੋਂਕਿ 55 ਤੋਂ ਵੱਧ ਅੰਕ ਬਹੁਤ ਚੰਗੇ ਮੰਨੇ ਜਾਂਦੇ ਹਨ। ਸਿਰਫ ਇਹ ਹੀ ਨਹੀਂ, ਵਧੀਆ ਵੀਡੀਓ ਐਕਸਪੀਰੀਅੰਸ ਪ੍ਰਦਾਨ ਕਰਨ ਦੇ ਮਾਮਲੇ ਵਿੱਚ ਏਅਰਟੈਲ ਨੇ ਬਾਕੀ ਕੰਪਨੀਆਂ ਦੇ ਮੁਕਾਬਲੇ 2.4 ਤੋਂ 3.4 ਅੰਕ ਦੀ ਬੜ੍ਹਤ ਬਣਾਈ ਰੱਖੀ ਹੈ। ਓਪਨ ਸਿਗਨਲ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਏਅਰਟੈਲ ਦੇ ਨੈੱਟਵਰਕ 'ਤੇ ਵੀਡੀਓ ਦਾ ਲੋਡਿੰਗ ਟਾਈਮ ਸਭ ਤੋਂ ਤੇਜ਼ ਹੈ ਤੇ ਸਮਾਰਟਫੋਨ ਵਿੱਚ ਵੀਡੀਓ ਦੀ ਸਟ੍ਰੀਮਿੰਗ ਦੂਜਿਆਂ ਨਾਲੋਂ ਜਲਦੀ ਸ਼ੁਰੂ ਹੁੰਦੀ ਹੈ।



ਗੇਮ ਨਾਲ ਜੁੜੇ ਤਜ਼ਰਬੇ 'ਚ ਸਭ ਤੋਂ ਅੱਗੇ

ਕੋਵਿਡ 19 ਕਰਕੇ ਲੱਗੇ ਲੌਕਡਾਊਨ ਕਾਰਨ ਆਨਲਾਈਨ ਗੇਮਜ਼ ਖੇਡਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਏਅਰਟੈਲ ਨੇ ਬਾਕੀ ਟੈਲੀਕਾਮ ਆਪ੍ਰੇਟਰਾਂ ਨੂੰ ਹਰਾ ਕੇ ਪਹਿਲਾ ਗੇਮ ਐਕਸਪੀਰੀਅੰਸ ਐਵਾਰਡ ਜਿੱਤਿਆ ਹੈ। ਏਅਰਟੈਲ ਨੂੰ ਇਸ ਸ਼੍ਰੇਣੀ ਵਿਚ 100 ਚੋਂ 55.6 ਅੰਕ ਮਿਲੇ ਹਨ, ਜੋ ਦੂਜੇ ਟੈਲੀਕਾਮ ਆਪਰੇਟਰਾਂ ਨਾਲੋਂ ਜ਼ਿਆਦਾ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਏਅਰਟੈਲ ਦੇ ਮੋਬਾਈਲ ਨੈੱਟਵਰਕ 'ਤੇ ਮਲਟੀਪਲੇਅਰ ਗੇਮਾਂ ਖੇਡਣ ਵੇਲੇ, ਉਪਭੋਗਤਾਵਾਂ ਨੂੰ ਇੱਕ ਚੰਗਾ ਤਜ਼ਰਬਾ ਮਿਲਿਆ ਤੇ ਬਿਹਤਰ ਇੰਟਰਨੈੱਟ ਦੇ ਕਾਰਨ ਉਨ੍ਹਾਂ ਦੀ ਗੇਮ 'ਤੇ ਕੋਈ ਅਸਰ ਨਹੀਂ ਹੋਇਆ।



ਡਾਉਨਲੋਡ ਸਪੀਡ 'ਚ ਮਾਰੀ ਬਾਜੀ

ਏਅਰਟੈਲ ਨੇ ਸਭ ਤੋਂ ਤੇਜ਼ ਡਾਉਨਲੋਡ ਸਪੀਡ ਪ੍ਰਦਾਨ ਕਰਨ ਦੀ ਕੈਟਾਗਿਰੀ ਵਿੱਚ ਵੀ ਬਾਜ਼ੀ ਮਾਰੀ ਹੈ। ਏਅਰਟੈਲ ਨੂੰ ਡਾਉਨਲੋਡ ਸਪੀਡ ਐਵਾਰਡ ਵੀ ਦਿੱਤਾ ਗਿਆ ਹੈ। ਏਅਰਟੈਲ ਉਪਭੋਗਤਾਵਾਂ ਨੂੰ ਔਸਤਨ ਡਾਉਨਲੋਡ ਸਪੀਡ 10.4 ਐਮਬੀਪੀਐਸ ਮਿਲਦੀ ਹੈ। ਓਪਨ ਸਿਗਨਲ ਦੀ ਰਿਪੋਰਟ ਮੁਤਾਬਕ, ਏਅਰਟੈਲ ਦੀ ਡਾਉਨਲੋਡ ਸਪੀਡ ਹੋਰ ਨੈਟਵਰਕ ਕੰਪਨੀਆਂ ਦੇ ਮੁਕਾਬਲੇ 3.5 Mbps ਜਿਆਦਾ ਹੈ।



ਸਭ ਤੋਂ ਵਧੀਆ ਵਾਇਸ ਕਾਲ ਤਜ਼ਰਬਾ

ਏਅਰਟੈੱਲ ਨੇ ਵਾਇਸ ਕਾਲਿੰਗ ਤਜਰਬੇ ਦਾ ਐਵਾਰਡ ਆਪਣੇ ਨਾਂ ਕੀਤਾ। ਓਪਨ ਸਿਗਨਲ ਰਿਪੋਰਟ ਵਿੱਚ ਏਅਰਟੈਲ ਨੂੰ ਵਾਇਸ ਕਾਲਿੰਗ ਤਜਰਬੇ ਦਾ ਐਵਾਰਡ ਦਿੱਤਾ ਗਿਆ। ਵਾਇਸ ਕਾਲਿੰਗ ਸ਼੍ਰੇਣੀ ਵਿੱਚ ਵੀ ਭਾਰਤੀ ਏਅਰਟੈਲ ਹੋਰ ਕੰਪਨੀਆਂ 'ਤੇ ਭਾਰੀ ਪਈ।



ਇਨ੍ਹਾਂ ਤੋਂ ਇਲਾਵਾ ਜੇਕਰ ਗੱਲ ਅਪਲੋਡ ਸਪੀਡ, 4ਜੀ ਕਵਰੇਜ ਐਕਸਪੀਰੀਅੰਸ ਤੇ ਰਿਜਨਸ ਏਰੀਆ '4ਜੀ ਨਾਲ ਜੁੜੇ ਤਜ਼ਰਬੇ ਦੀ ਗੱਲ ਕਰਿਏ ਤਾਂ ਉਨ੍ਹਾਂ ਸਾਰੀਆਂ ਸ਼੍ਰੇਣੀਆਂ ਵਿੱਚ ਓਪਨ ਸਿਗਨਲ ਦੀ ਰਿਪੋਰਟ ਵਿੱਚ ਏਅਰਟੈਲ ਦੀ ਸ਼ਲਾਘਾ ਕੀਤੀ ਗਈ ਹੈ।

ਉਕਲਾ ਤੇ ਬਾਕੀ ਸਪੀਡ ਟੈਸਟ ਤੋਂ ਕਿਵੇਂ ਵੱਖਰੀ ਹੈ ਓਪਨ ਸਿਗਨਲ ਦੀ ਰਿਪੋਰਟ ?

ਓਪਨ ਸਿਗਨਲ ਦੀ ਸਪੀਡ ਟੈਸਟ ਦੀ ਵਿਧੀ ਉਕਲਾ (Ookla) ਤੋਂ ਬਿਲਕੁਲ ਵੱਖਰੀ ਹੈ। ਉਕਲਾ ਕੈਰੀਅਰਸ ਅਤੇ ਇੰਟਰਨੈਟ ਪ੍ਰਦਾਤਾਵਾਂ ਨਾਲ ਭਾਈਵਾਲੀ ਕਰਕੇ ਉਪਭੋਗਤਾ ਦੇ ਨੇੜੇ ਫੀਜ਼ਕਲ ਸਰਵਰ ਸਥਾਪਤ ਕਰਦਾ ਹੈ ਤੇ ਇਸ ਕਰਕੇ ਆਦਰਸ਼ ਸਥਿਤੀ ਵਿਚ ਵੱਧ ਤੋਂ ਵੱਧ ਸਪੀਡ ਪ੍ਰਾਪਤ ਕੀਤੀ ਜਾਂਦੀ ਹੈ ਪਰ ਓਪਨ ਸਿਗਨਲ ਸਮਗਰੀ ਡਿਲਿਵਰੀ ਨੈਟਵਰਕ ਦੇ ਇੱਕ ਗਲੋਬਲ ਨੈਟਵਰਕ ਦੀ ਵਰਤੋਂ ਕਰਦਾ ਹੈ ਤੇ ਇਸ ਦੇ ਤਹਿਤ ਉਪਭੋਗਤਾ ਨੂੰ ਆਮ ਸਥਿਤੀ ਵਿੱਚ ਮਿਲਣ ਵਾਲੀ ਸਪੀਡ ਦਾ ਪਤਾ ਲੱਗਦਾ ਹੈ। ਇਸ ਫਰਕ ਦੌਰਾਨ ਕਾਰਨ ਅਕਸਰ ਉਕਲਾ ਦੇ ਸਪੀਡ ਟੈਸਟ ਵਿੱਚ ਸਪੀਡ ਜ਼ਿਆਦਾ ਮਿਲਦੀ ਹੈ।