ਇਲਾਜ ਦਾ ਸੰਜੇ ਦੱਤ 'ਤੇ ਚੰਗਾ ਪ੍ਰਭਾਵ , ਕੈਂਸਰ ਨੂੰ ਪਾਈ ਮਾਤ

Continues below advertisement

ਅਗਸਤ ਮਹੀਨੇ ਵਿਚ ਖ਼ਬਰ ਸਾਹਮਣੇ ਆਈ ਸੀ ਕਿ ਬਾਲੀਵੁੱਡ ਦੇ ਖਲਨਾਇਕ ਸੰਜੇ ਦੱਤ ਲੰਗਸ ਦੇ ਕੈਂਸਰ ਦਾ ਸ਼ਿਕਾਰ ਹੋ ਗਏ ਹਨ। ਜਿਸ ਤੋਂ ਬਾਅਦ ਸੰਜੇ ਦੱਤ ਨੂੰ ਕਈ ਵਾਰ ਮੁੰਬਈ ਦੇ ਲੀਲਾਵਤੀ ਅਤੇ ਕੋਕਿਲਾਬੇਨ  ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ। ਪਰ ਹੁਣ ਨਵੀਂ ਰਿਪੋਰਟਸ ਦੇ ਅਨੁਸਾਰ ਸੰਜੇ ਦੱਤ ਹੁਣ ਪੂਰੀ ਤਰ੍ਹਾਂ ਕੈਂਸਰ ਤੋਂ ਮੁਕਤ ਹਨ। ਸੰਜੇ ਦੱਤ ਦਾ ਕਰੀਬੀ ਦੋਸਤ ਅਤੇ ਪਿਛਲੇ ਚਾਰ ਦਹਾਕਿਆਂ ਤੋਂ ਫਿਲਮ ਇੰਡਸਟਰੀ ਦੇ ਮਸ਼ਹੂਰ ਨਾਮ ਰਾਜ ਬਾਂਸਲ ਨੇ ਜੈਪੁਰ ਤੋਂ ਏਬੀਪੀ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ਸੰਜੇ ਦੱਤ ਹੁਣ ਪੂਰੀ ਤਰ੍ਹਾਂ ਕੈਂਸਰ ਤੋਂ ਠੀਕ ਹੋ ਗਏ ਹਨ। 

 

Continues below advertisement

JOIN US ON

Telegram