ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਨਿਵਾੜੀ ਜ਼ਿਲ੍ਹੇ ਦੇ ਪ੍ਰਿਥਵੀਪੁਰ ਖੇਤਰ ਦੇ ਇਕ ਪਿੰਡ 'ਚ ਇਕ 3 ਸਾਲ ਦਾ ਬੱਚਾ ਬੋਰਵੇਲ 'ਚ ਡਿੱਗ ਗਿਆ। ਘਟਨਾ ਵਾਲੀ ਜਗ੍ਹਾ 'ਤੇ ਬਚਾਅ ਅਭਿਆਨ ਜਾਰੀ ਹੈ, ਜਿਸ 'ਚ ਫੌਜ ਵੀ ਲੱਗੀ ਹੋਈ ਹੈ।
ਨਿਵਾੜੀ ਜ਼ਿਲ੍ਹੇ ਦੇ ਐਡੀਸ਼ਨਲ ਐਸਪੀ ਨੇ ਕਿਹਾ, “ਬਚਾਅ ਕਰਨ ਵਾਲੇ ਬੱਚੇ ਦੀ ਆਵਾਜ਼ ਸੁਣ ਸਕਦੇ ਹਨ” ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਖ਼ੁਦ ਟਵੀਟ ਕਰਕੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ।
ਮੁੱਖ ਮੰਤਰੀ ਨੇ ਟਵੀਟ ਕੀਤਾ, "ਓਰਛਾ ਦੇ ਸੇਤਪੁਰਾ ਪਿੰਡ ਵਿੱਚ ਬੋਰਵੈਲ ਵਿੱਚ ਡਿੱਗੇ ਮਾਸੂਮ ਪ੍ਰਹਿਲਾਦ ਨੂੰ ਬਚਾਉਣ ਲਈ ਸਥਾਨਕ ਪ੍ਰਸ਼ਾਸਨ ਨਾਲ ਫੌਜ ਬਚਾਅ ਕਾਰਜ ਵਿੱਚ ਲੱਗੀ ਹੋਈ ਹੈ। ਮੈਨੂੰ ਵਿਸ਼ਵਾਸ ਹੈ ਕਿ ਪ੍ਰਹਿਲਾਦ ਨੂੰ ਜਲਦੀ ਹੀ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ।"