ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ/ਅਜਨਾਲਾ: 1857 ਦੀ ਬਗਾਵਤ ਨੂੰ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਵਜੋਂ ਜਾਣਿਆ ਜਾਂਦਾ ਹੈ। ਬਹਾਦੁਰ ਸ਼ਾਹ ਜ਼ਫਰ ਤੇ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੇ ਨਾਲ-ਨਾਲ ਬ੍ਰਿਟਿਸ਼ ਸ਼ਾਸਨ ਵਿਰੁੱਧ ਬਗਾਵਤ ਕਰ ਰਹੇ ਅਣਗਿਣਤ ਸੈਨਿਕਾਂ ਦੇ ਨਾਂ ਵੀ ਇਸ ਬਗਾਵਤ ਨਾਲ ਜੁੜੇ ਹੋਏ ਹਨ। ਇਨ੍ਹਾਂ ਸੈਨਿਕਾਂ ਬਾਰੇ ਇੱਕ ਘਟਨਾ ਪੰਜਾਬ ਦੇ ਅਜਨਾਲਾ ਨਾਲ ਜੁੜੀ ਹੋਈ ਹੈ ਜਿੱਥੇ ਤਕਰੀਬਨ 282 ਸਿਪਾਹੀਆਂ ਨੂੰ ਮਾਰ ਕੇ ਖੂਹ 'ਚ ਸੁੱਟ ਦਿੱਤਾ ਗਿਆ ਸੀ।
ਇਨ੍ਹਾਂ ਸੈਨਿਕਾਂ ਬਾਰੇ 1857 'ਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਹੇ ਫਰੈਡਰਿਕ ਕੂਪਰ ਦੁਆਰਾ ਲਿਖੀ ਕਿਤਾਬ 'ਚ ਸ਼ਾਮਲ ਹੈ। ਇਨ੍ਹਾਂ ਸੈਨਿਕਾਂ ਨੂੰ ਮਾਰਿਆ ਗਿਆ ਤੇ ਇੱਕ ਖੂਹ 'ਚ ਸੁੱਟ ਦਿੱਤਾ ਗਿਆ, ਜਿੱਥੇ ਬਾਅਦ 'ਚ ਇੱਕ ਗੁਰਦੁਆਰਾ ਬਣਾ ਦਿੱਤਾ ਗਿਆ ਸੀ। 2014 'ਚ ਇਨ੍ਹਾਂ ਖੂਹਾਂ ਦੀ ਖੁਦਾਈ 'ਚ ਇਨ੍ਹਾਂ ਫੌਜੀਆਂ ਦੀਆਂ ਬਚੀਆਂ ਹੋਈਆਂ ਲਾਸ਼ਾਂ ਮਿਲੀਆਂ। ਇਨ੍ਹਾਂ ਅਵਸ਼ੇਸ਼ਾਂ ਦੀ ਜਾਂਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਾਨਵ ਵਿਗਿਆਨ ਵਿਭਾਗ ਦੀ ਟੀਮ ਨੇ ਇਹ ਜਾਣਨ ਲਈ ਕੀਤੀ ਕਿ ਇਹ ਸਿਪਾਹੀ ਕਿੱਥੋਂ ਦੇ ਸਬੰਧਤ ਹਨ।
ਦਿੱਲੀ ਜਾ ਕੇ ਨਵਜੋਤ ਸਿੱਧੂ ਦੇ ਉਲਟ ਬੋਲੇ ਕੈਪਟਨ, ਸਿੱਧੂ ਦਾ ਹੋਇਆ ਮੂਡ ਖ਼ਰਾਬ
ਵਿਭਾਗ ਦੇ ਸਹਾਇਕ ਪ੍ਰੋਫੈਸਰ ਜੇਐਸ ਸਹਿਰਾਵਤ ਨੇ ਕਿਹਾ ਹੈ ਕਿ ਹੁਣ ਤੱਕ ਜੀਵ-ਵਿਗਿਆਨਕ ਪ੍ਰੋਫਾਈਲਿੰਗ 'ਚ ਇਹ ਸਾਹਮਣੇ ਆਇਆ ਹੈ ਕਿ ਇਹ ਸੈਨਿਕ ਉਸ ਸਮੇਂ ਪੂਰਬੀ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਉੜੀਸਾ ਤੇ ਨਾਲ ਲੱਗਦੇ ਰਾਜਾਂ ਤੋਂ ਸੀ। ਉਨ੍ਹਾਂ ਕਿਹਾ ਕਿ ਵਿਭਾਗ ਨੇ ਪਾਇਆ ਹੈ ਕਿ ਇਹ ਸਾਰੇ ਸੈਨਿਕ 20-50 ਸਾਲ ਦੀ ਉਮਰ ਦੇ ਸੀ।
34 ਕਿਲੋ ਹੈਰੋਇਨ ਸਣੇ 3 ਵਿਅਕਤੀ ਗ੍ਰਿਫਤਾਰ, ਕਰੋੜਾਂ ਦੀ ਕੀਮਤ
ਉਨ੍ਹਾਂ ਕਿਹਾ ਕਿ ਵਿਭਾਗ ਇੰਗਲੈਂਡ ਸਰਕਾਰ ਨੂੰ ਪੱਤਰ ਲਿਖ ਕੇ ਇਨ੍ਹਾਂ ਸੈਨਿਕਾਂ ਦੇ ਘਰਾਂ ਬਾਰੇ ਪਤਾ ਲਾਏਗਾ ਤਾਂ ਜੋ ਉਨ੍ਹਾਂ ਦੀ ਅੰਤਮ ਰਸਮ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਉਸ ਸਮੇਂ ਦੇ ਬ੍ਰਿਟਿਸ਼ ਸਰਕਾਰ ਦੇ ਸਿੱਕੇ ਵੀ ਇਨ੍ਹਾਂ ਸੈਨਿਕਾਂ ਦੇ ਨਾਲ ਮਿਲੇ। ਕਾਰਬਨ ਡੇਟਿੰਗ ਤੇ ਡੀਐਨਏ ਪ੍ਰੋਫਾਈਲਿੰਗ ਨਾਲ ਇਹ ਪਤਾ ਚੱਲਦਾ ਹੈ ਕਿ ਇਹ ਸੈਨਿਕ 1857 ਦੇ ਵਿਦਰੋਹ 'ਚ ਸ਼ਾਮਲ ਸੀ ਜਿਨ੍ਹਾਂ ਨੂੰ ਮਾਰ ਕੇ ਖੂਹ ਵਿਚ ਸੁੱਟ ਦਿੱਤਾ ਗਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਅਜਨਾਲਾ ਦੇ ਖੂਹ 'ਚ ਮਾਰ ਕੇ ਸੁੱਟੇ ਸੀ 282 ਸਿਪਾਹੀ, ਅੱਜ ਵੀ ਅੰਤਿਮ ਰਸਮਾਂ ਲਈ ਲੱਭੇ ਜਾ ਰਹੇ ਪਰਿਵਾਰ
ਪਵਨਪ੍ਰੀਤ ਕੌਰ
Updated at:
04 Nov 2020 05:23 PM (IST)
ਇਨ੍ਹਾਂ ਸੈਨਿਕਾਂ ਬਾਰੇ ਇੱਕ ਘਟਨਾ ਪੰਜਾਬ ਦੇ ਅਜਨਾਲਾ ਨਾਲ ਜੁੜੀ ਹੋਈ ਹੈ ਜਿੱਥੇ ਤਕਰੀਬਨ 282 ਸਿਪਾਹੀਆਂ ਨੂੰ ਮਾਰ ਕੇ ਖੂਹ 'ਚ ਸੁੱਟ ਦਿੱਤਾ ਗਿਆ ਸੀ।
- - - - - - - - - Advertisement - - - - - - - - -