ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਸੱਦੇ ਉੱਪਰ ਸਾਬਕਾ ਮੰਤਰੀ ਨਵਜੋਤ ਸਿੱਧੂ ਦਿੱਲੀ ਤਾਂ ਪਹੁੰਚੇ ਪਰ ਅਜੇ ਵੀ ਦੋਵਾਂ ਲੀਡਰਾਂ ਦੇ ਸੁਰ ਨਹੀਂ ਮਿਲ ਰਹੇ। ਸਿੱਧੂ ਨੇ ਜੰਤਰ-ਮੰਤਰ ਤੋਂ ਧਰਨੇ ਨੂੰ ਸੰਬੋਧਨ ਕੀਤਾ ਪਰ ਕੈਪਟਨ ਨਾਲੋਂ ਦੂਰੀ ਹੀ ਬਣਾਈ ਰੱਖੀ। ਉਧਰ, ਕੈਪਟਨ ਨੇ ਵੀ ਨਵਜੋਤ ਸਿੱਧੂ ਦੇ ਧੂੰਆਂਧਾਰ ਭਾਸ਼ਨ ਦੀ ਫੂਕ ਕੱਢ ਦਿੱਤੀ।

ਦਰਅਸਲ ਦੋਹਾਂ ਲੀਡਰਾਂ ਨੇ ਆਪਣੇ-ਆਪਣੇ ਭਾਸ਼ਣਾਂ 'ਚ ਵੱਖੋ-ਵੱਖ ਬਿਆਨ ਦਿੱਤੇ। ਨਵਜੋਤ ਸਿੱਧੂ ਆਪਣੇ ਭਾਸ਼ਣ 'ਚ ਜੋ ਵੀ ਬੋਲ ਕੇ ਗਏ, ਕੈਪਟਨ ਉਸ ਨੂੰ ਕੱਟਦੇ ਹੋਏ ਨਜ਼ਰ ਆਏ। ਨਵਜੋਤ ਸਿੰਘ ਸਿੱਧੂ ਨੇ ਅਮਰਿੰਦਰ ਤੋਂ ਪਹਿਲਾਂ ਬੋਲਦਿਆਂ ਕੇਂਦਰੀ ਕਾਨੂੰਨਾਂ ਨੂੰ ਕਾਲਾ ਕਾਨੂੰਨ ਦੱਸਦਿਆਂ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ। ਸਿੱਧੂ ਨੇ ਕਿਹਾ ਕਿ ਇਹ ਤਾਨਾਸ਼ਾਹੀ ਸਰਕਾਰ ਹੈ ਤੇ ਇਹ ਕਾਨੂੰਨ ਦੇਸ਼ ਦੇ ਸਿਰਫ ਦੋ ਉਦਯੋਗਪਤੀਆਂ ਨੂੰ ਲਾਭ ਪਹੁੰਚਾਉਣ ਲਈ ਬਣਾਇਆ ਗਿਆ ਹੈ।



ਉਨ੍ਹਾਂ ਕਿਹਾ ਕਿ ਅੰਬਾਨੀ ਤੇ ਅਡਾਨੀ ਦੇ ਗੋਦਾਮਾਂ ਨੂੰ ਭਰਨਾ ਕਾਨੂੰਨ ਹੈ, ਉਨ੍ਹਾਂ ਦੇ ਗੋਦਾਮ ਪਹਿਲਾਂ ਹੀ ਅਨਾਜ ਨਾਲ ਭਰੇ ਹੋਏ ਹਨ ਤੇ ਗਰੀਬ ਲੋਕ ਭੁੱਖੇ ਮਰ ਰਹੇ ਹਨ। ਇਹ ਕਾਲਾ ਕਾਨੂੰਨ ਕਿਸਾਨਾਂ ਦੇ ਸਾਹਮਣੇ ਭੁੱਖਮਰੀ ਦਾ ਕਾਰਨ ਬਣੇਗਾ। ਨਵਜੋਤ ਸਿੱਧੂ ਨੇ ਮੋਦੀ ਸਰਕਾਰ ਨੂੰ ਵੰਗਾਰਦਿਆਂ ਐਲਾਨ ਕੀਤਾ ਕਿ ਇਹ ਲੜਾਈ ਜਾਰੀ ਰਹੇਗੀ।

ਦਿੱਲੀ ਦੀਆਂ ਸੜਕਾਂ 'ਤੇ 'ਪੰਜਾਬ ਸਰਕਾਰ', ਕੇਂਦਰ ਨੂੰ ਵੰਗਾਰਿਆ

ਇਸ ਦੇ ਨਾਲ ਹੀ ਉਨ੍ਹਾਂ ਤੋਂ ਬਾਅਦ ਬੋਲਣ ਆਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਕੋਈ ਲੜਾਈ ਲੜਨ ਨਹੀਂ ਆਏ। ਉਹ ਅੰਬਾਨੀ ਤੇ ਅਡਾਨੀ ਦੇ ਵਿਰੁੱਧ ਵੀ ਨਹੀਂ। ਉਹ ਸਿਰਫ ਆਪਣੇ ਸੂਬੇ ਦੇ 75 ਪ੍ਰਤੀਸ਼ਤ ਕਿਸਾਨਾਂ ਦੀ ਆਵਾਜ਼ ਰੱਖਣ ਆਏ ਹਨ, ਜਿਨ੍ਹਾਂ ਦਾ ਦਹਾਕਿਆਂ ਤੋਂ ਆਪਣੇ ਆੜ੍ਹਤੀਆਂ ਨਾਲ ਪਰਿਵਾਰਕ ਰਿਸ਼ਤਾ ਹੈ। ਲੋੜ ਪੈਣ 'ਤੇ ਅੱਧੀ ਰਾਤ ਨੂੰ ਵੀ ਕਿਸਾਨ ਆਪਣੇ ਆੜ੍ਹਤੀਆਂ ਤੋਂ ਵਿੱਤੀ ਸਹਾਇਤਾ ਲੈ ਲੈਂਦੇ ਹਨ। ਇਹ ਕਾਨੂੰਨ ਉਸ ਰਿਸ਼ਤੇ ਨੂੰ ਵਿਗਾੜਦਾ ਹੈ।

ਪੰਜਾਬ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਫਿਰ ਬੇਸਿੱਟਾ, ਮੁੜ ਕੀਤਾ ਵੱਡਾ ਐਲਾਨ

ਇਹ ਸੁਣਦਿਆਂ ਹੀ ਸਿੱਧੂ ਦਾ ਮੂਡ ਵਿਗੜ ਗਿਆ ਤੇ ਜਿਵੇਂ ਹੀ ਧਰਨਾ ਉੱਠਿਆ ਤਾਂ ਉਹ ਦੁਆ ਸਲਾਮੀ ਤੋਂ ਬਿਨਾਂ ਇਕੱਲੇ ਸਟੇਜ ਤੋਂ ਨਿਕਲੇ ਆਏ। ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦੌਰਾਨ ਨਵਜੋਤ ਸਿੱਧੂ ਨਾਰਾਜ਼ ਹੋ ਗਏ ਕੇ ਚਲੇ ਗਏ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ