ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਹੁਣ ਤੱਕ ਵਿਸ਼ਵ ਵਿੱਚ ਲਗਪਗ ਅੱਠ ਹਜ਼ਾਰ ਲੋਕਾਂ ਦੀ ਮੌਤ ਇਸ ਵਾਇਰਸ ਕਾਰਨ ਹੋਈ ਹੈ। ਉਸੇ ਸਮੇਂ, ਭਾਰਤ ਵਿੱਚ ਕੋਰੋਨਾ ਨੇ ਆਪਣਾ ਕਹਿਰ ਢਾਹੁਣਾ ਸ਼ੁਰੂ ਕੀਤਾ ਹੋਇਆ ਹੈ। ਭਾਰਤ ‘ਚ ਇਸ ਵਾਇਰਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ। ਇਸੇ ਦੌਰਾਨ ਇੱਕ ਖੋਜ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਏ ਬਲੱਡ ਗਰੁੱਪ ਦੇ ਲੋਕਾਂ ਨੂੰ ਕੋਰੋਨਾਵਾਇਰਸ ਦਾ ਜ਼ਿਆਦਾ ਜ਼ੋਖ਼ਮ ਹੁੰਦਾ ਹੈ।
ਚੀਨ ਵਿੱਚ ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ‘ਏ ਬਲੱਡ ਗਰੁੱਪ’ ਵਾਲੇ ਲੋਕਾਂ ਨੂੰ ਕੋਰੋਨਾ ਪ੍ਰਤੀ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਜਿਨ੍ਹਾਂ ਨੂੰ ਓ ਬਲੱਡ ਗਰੂਪ ਹੁੰਦਾ ਹੈ ਉਹ ਕੋਰੋਨਾਵਾਇਰਸ ਪ੍ਰਤੀ ਰੋਧਕ ਹੋ ਸਕਦੇ ਹਨ। ਇਹ ਖੋਜ ਕੋਰੋਨਾਵਾਇਰਸ ਦੇ ਵੁਹਾਨ ਤੇ ਸ਼ੈਨਜ਼ਿਨ ਸ਼ਹਿਰ ‘ਚ ਕੀਤੀ ਗਈ ਸੀ ਜਿਸ ਵਿੱਚ ਇਹ ਪਾਇਆ ਗਿਆ ਕਿ ਮਰਨ ਵਾਲਿਆਂ ਵਿੱਚ ਜਿਨ੍ਹਾਂ ਦਾ ਬਲੱਡ ਗਰੁੱਪ ਏ ਸੀ ਉਨ੍ਹਾਂ ਲੋਕਾਂ ਦੀ ਗਿਣਤੀ ਵਧੇਰੇ ਸੀ। ਇਸ ਦੇ ਨਾਲ ਹੀ, ਏ ਬਲੱਡ ਗਰੁੱਪ ਦੇ ਲੋਕ ਇਸ ਵਾਇਰਸ ਨਾਲ ਜ਼ਿਆਦਾ ਸੰਕਰਮਿਤ ਹਨ। ਖੋਜ ਨੇ ਪਾਇਆ ਕਿ ਮਰਨ ਵਾਲਿਆਂ ਵਿੱਚ ਓ ਬਲੱਡ ਗਰੁੱਪ ਹੋਣ ਵਾਲੇ ਲੋਕਾਂ ਦੀ ਗਿਣਤੀ ਘੱਟ ਹੈ।
ਇਹ ਖੋਜ ਵੁਹਾਨ ਤੋਂ ਕੁਝ ਦੂਰੀ 'ਤੇ ਸਥਿਤ ਕੇਂਦਰ ਫਾਰ ਐਡਵਾਂਸ ਬੇਸਡ ਐਂਡ ਟ੍ਰਾਂਸਲੇਸ਼ਨਲ ਮੈਡੀਸਨ ਵਿਖੇ ਕੀਤੀ ਜਾ ਰਹੀ ਹੈ। ਖੋਜ ਵਿੱਚ 206 ਮਰੀਜ਼ਾਂ ਦੀ ਵੀ ਜਾਂਚ ਕੀਤੀ ਗਈ ਜਿਨ੍ਹਾਂ ਦੀ ਵਾਇਰਸ ਨਾਲ ਮੌਤ ਹੋ ਗਈ। ਜਿਨ੍ਹਾਂ ਵਿੱਚੋਂ 85 ਪੀੜਤ ਜਾਂ 41.26 ਪ੍ਰਤੀਸ਼ਤ ਲੋਕਾਂ ਬਲੱਡ ਗਰੁੱਪ ਏ ਸੀ। ਉਸੇ ਸਮੇਂ 52 ਲੋਕਾਂ ਦਾ ਓ ਬਲੱਡ ਗਰੁੱਪ ਸੀ। ਦੱਸ ਦੇਈਏ ਕਿ ਦੁਨੀਆ ਵਿੱਚ ਦੋ ਲੱਖ ਕੋਰੋਨਾਵਾਇਰਸ ਦੇ ਕੇਸ ਸਾਹਮਣੇ ਆਏ ਹਨ।
ਕੋਰੋਨਾਵਾਇਰਸ: ਕਿਤੇ ਤੁਹਾਡਾ ਬਲੱਡ ਗਰੁੱਪ ਵੀ ਤਾਂ ਇਹ ਨਹੀਂ, ਖੋਜ 'ਚ ਹੈਰਾਨ ਕਰਨ ਵਾਲੇ ਦਾਅਵੇ
ਏਬੀਪੀ ਸਾਂਝਾ
Updated at:
19 Mar 2020 05:37 PM (IST)
ਕੋਰੋਨਾਵਾਇਰਸ ਕਾਰਨ ਦੁਨੀਆ ‘ਚ ਤਕਰੀਬਨ ਅੱਠ ਹਜ਼ਾਰ ਮੌਤਾਂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਲਗਪਗ 2 ਲੱਖ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ।
- - - - - - - - - Advertisement - - - - - - - - -