ਕਾਬੁਲ ਦੀ ਮਸਜਿਦ ‘ਚ ਜ਼ਬਰਦਸਤ ਧਮਾਕਾ, ਇਮਾਮ ਸਮੇਤ ਦੋ ਦੀ ਮੌਤ

ਏਬੀਪੀ ਸਾਂਝਾ Updated at: 03 Jun 2020 07:16 AM (IST)

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਮੰਗਲਵਾਰ ਨੂੰ ਇਕ ਮਸਜਿਦ ‘ਚ ਜ਼ਬਰਦਸਤ ਧਮਾਕਾ ਹੋਇਆ। ਇਸ ਘਟਨਾ ਵਿੱਚ ਮਸਜਿਦ ਦੇ ਇਮਾਮ ਸਮੇਤ ਦੋ ਲੋਕ ਮਾਰੇ ਗਏ ਅਤੇ ਦੋ ਜ਼ਖਮੀ ਹੋ ਗਏ।

NEXT PREV
ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਮੰਗਲਵਾਰ ਨੂੰ ਇਕ ਮਸਜਿਦ ‘ਚ ਜ਼ਬਰਦਸਤ ਧਮਾਕਾ ਹੋਇਆ। ਇਸ ਘਟਨਾ ਵਿੱਚ ਮਸਜਿਦ ਦੇ ਇਮਾਮ ਸਮੇਤ ਦੋ ਲੋਕ ਮਾਰੇ ਗਏ ਅਤੇ ਦੋ ਜ਼ਖਮੀ ਹੋ ਗਏ।


ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।



ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਅਰੀਅਨ ਨੇ ਦੱਸਿਆ ਕਿ

ਵਜ਼ੀਰ ਅਕਬਰ ਖ਼ਾਨ ਮਸਜਿਦ ਨੂੰ ਸ਼ਾਮ ਕਰੀਬ 7:25 ਵਜੇ ਨਿਸ਼ਾਨਾ ਬਣਾਇਆ ਗਿਆ ਜਦੋਂ ਲੋਕ ਨਮਾਜ਼ ਪੜ੍ਹਨ ਲਈ ਇਕੱਠੇ ਹੋਏ। -
ਉਨ੍ਹਾਂ ਕਿਹਾ ਕਿ ਹਮਲੇ ‘ਚ ਇਮਾਮ ਮੁੱਲਾ ਮੁਹੰਮਦ ਅਯਾਜ਼ ਨਿਆਜੀ ਜ਼ਖਮੀ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿਥੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਕਾਬੁਲ ਦੀ ਮਸਜਿਦ ਵਿੱਚ ਜ਼ਬਰਦਸਤ ਧਮਾਕਾ:

ਨਿਆਜ਼ੀ ਇਮਾਮ ਹੋਣ ਦੇ ਨਾਲ ਕਾਬੁਲ ਯੂਨੀਵਰਸਿਟੀ ਦੇ ਇਸਲਾਮੀ ਕਾਨੂੰਨ ਵਿਭਾਗ ਵਿੱਚ ਪ੍ਰੋਫੈਸਰ ਸੀ। ਜੂਮਾ ਦੀਆਂ ਪ੍ਰਾਰਥਨਾਵਾਂ ‘ਚ ਉਨ੍ਹਾਂ ਦੀ ਸਾਖ ਲੋਕਾਂ ‘ਚ ਬਹੁਤ ਮਸ਼ਹੂਰ ਸੀ। ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਰ ਮੰਨਿਆ ਜਾਂਦਾ ਹੈ ਕਿ ਹਮਲੇ ਪਿੱਛੇ ਆਈਐਸ ਦਾ ਹੱਥ ਹੋ ਸਕਦਾ ਹੈ। ਕਾਬੁਲ ਵਿੱਚ ਹੋਏ ਹਮਲੇ ਦੀ ਗੱਲ ਆਈਐਸ ਸੰਗਠਨ ਦੁਆਰਾ ਸਾਹਮਣੇ ਆਈ ਹੈ।

ਪਲੇ ਸਟੋਰ ਨੇ ਹਟਾਇਆ ‘Remove China Apps’, 50 ਲੱਖ ਤੋਂ ਵੱਧ ਵਾਰ ਹੋਇਆ ਸੀ ਡਾਊਨਲੋਡ

ਇਸ ਘਟਨਾ ‘ਚ ਇਮਾਮ ਸਮੇਤ ਦੋ ਲੋਕਾਂ ਦੀ ਮੌਤ:

ਹਾਲਾਂਕਿ, ਤਾਲਿਬਾਨ ਦੇ ਵਿਦਰੋਹੀ ਕਦੇ ਵੀ ਮਸਜਿਦ 'ਤੇ ਹਮਲਾ ਨਹੀਂ ਕਰਦੇ। ਸ਼ਨੀਵਾਰ ਨੂੰ ਆਈਐਸ ਨੇ ਕਾਬੁਲ ਵਿੱਚ ਇੱਕ ਸਥਾਨਕ ਟੀਵੀ ਸਟੇਸ਼ਨ ਬੱਸ ਨੂੰ ਨਿਸ਼ਾਨਾ ਬਣਾਇਆ। ਜਿਸ ‘ਚ ਸੰਸਥਾ ਦੇ ਦੋ ਕਰਮਚਾਰੀ ਮਾਰੇ ਗਏ। ਅਜੋਕੇ ਸਮੇਂ ‘ਚ ਅਫਗਾਨਿਸਤਾਨ ‘ਚ ਨਮਾਜ਼ੀਆਂ 'ਤੇ ਹਮਲੇ ‘ਚ ਵਾਧਾ ਹੋਇਆ ਹੈ। ਪਿਛਲੇ ਮਹੀਨੇ, ਅਣਪਛਾਤੇ ਹਮਲਾਵਰਾਂ ਨੇ ਮਸਜਿਦ ਵਿੱਚ ਦਾਖਲ ਹੋ ਕੇ ਪਰਵਾਨ ਪ੍ਰਾਂਤ ਵਿੱਚ 11 ਨਮਾਜੀਆਂ ਨੂੰ ਮਾਰ ਦਿੱਤਾ ਜਦੋਂ ਕਿ ਬਹੁਤ ਸਾਰੇ ਜ਼ਖਮੀ ਹੋ ਗਏ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2025.ABP Network Private Limited. All rights reserved.