ਮੋਦੀ-ਟਰੰਪ ਦੀ ਹੋਈ ਗੱਲਬਾਤ, 'ਭਾਰਤ-ਚੀਨ ਸਰਹੱਦ ਤੇ ਅਮਰੀਕਾ ਦਾ ਪ੍ਰਦਰਸ਼ਨ ਰਿਹਾ ਅਹਿਮ ਮੁੱਦਾ
ਏਬੀਪੀ ਸਾਂਝਾ | 02 Jun 2020 09:45 PM (IST)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਚਕਾਰ ਫੋਨ ‘ਤੇ ਗੱਲਬਾਤ ਹੋਈ। ਇਸ ਸਮੇਂ ਦੌਰਾਨ ਭਾਰਤ-ਚੀਨ ਸਰਹੱਦ ਦੀ ਸਥਿਤੀ ਅਤੇ ਅਮਰੀਕਾ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਗਏ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (narendra modi) ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਦੇ ਵਿਚਕਾਰ ਇੱਕ ਫੋਨ ਗੱਲਬਾਤ ਹੋਈ। ਇਸ ਸਮੇਂ ਦੌਰਾਨ, ਭਾਰਤ-ਚੀਨ ਸਰਹੱਦ (India-China Border) 'ਤੇ ਚੱਲ ਰਹੀ ਸਥਿਤੀ ਅਤੇ ਅਮਰੀਕਾ ਵਿਚ ਪੁਲਿਸ ਦੀ ਬੇਰਹਿਮੀ, 46 ਸਾਲਾ ਜੋਰਜ ਫਲੌਇਡ ਦੀ ਮੌਤ 'ਤੇ ਲਗਾਤਾਰ ਹੋਏ ਵਿਰੋਧ ਪ੍ਰਦਰਸ਼ਨ ਬਾਰੇ ਗੱਲ ਕੀਤੀ ਗਈ। ਦੋਹਾਂ ਨੇਤਾਵਾਂ ਵਿਚ ਕੋਰੋਨਾ ਸੰਕਟ ਅਤੇ WHO ਦੇ ਸੁਧਾਰ ਬਾਰੇ ਵੀ ਵਿਚਾਰ ਵਟਾਂਦਰੇ ਹੋਏ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904