ਨਵੀਂ ਦਿੱਲੀ: ਗੁਜਰਾਤ ਤੇ ਮਹਾਰਾਸ਼ਟਰ ਦੇ ਕੁਝ ਤੱਟਵਰਤੀ ਇਲਾਕਿਆਂ ਵਿੱਚ ਚੱਕਰਵਾਤ "ਨਿਸਰਗ" ਤੁਫਾਨ ਬਾਰੇ ਚੇਤਾਵਨੀ ਜਾਰੀ ਕੀਤੀ ਗਈ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਅਨੁਸਾਰ ਇਸ ਦਾ ਅਸਰ ਦੱਖਣੀ ਗੁਜਰਾਤ ਤੇ ਉੱਤਰੀ ਮਹਾਰਾਸ਼ਟਰ ਵਿੱਚ ਹੋਵੇਗਾ। ਇਸ ਦਾ ਅਸਰ ਸਭ ਤੋਂ ਵੱਧ ਕੱਲ ਵੇਖਣ ਨੂੰ ਮਿਲੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਟਵੀਟ ਕਰਕੇ ਕਿਹਾ,
ਭਾਰਤ ਦੇ ਪੱਛਮੀ ਤੱਟ ਦੇ ਕੁਝ ਹਿੱਸਿਆਂ ਵਿੱਚ ਚੱਕਰਵਾਤ ਦੀ ਸਥਿਤੀ ਦੇ ਮੱਦੇਨਜ਼ਰ ਸਥਿਤੀ ਦਾ ਜਾਇਜ਼ਾ ਲਿਆ। ਮੈਂ ਸਾਰਿਆਂ ਦੀ ਕੁਸ਼ਲਤਾ ਲਈ ਅਰਦਾਸ ਕਰਦਾ ਹਾਂ। ਮੈਂ ਲੋਕਾਂ ਨੂੰ ਹਰ ਸੰਭਵ ਸਾਵਧਾਨੀ ਤੇ ਸੁਰੱਖਿਆ ਉਪਾਅ ਕਰਨ ਦੀ ਵੀ ਅਪੀਲ ਕਰਦਾ ਹਾਂ।-
ਦੇਸ਼ ਨਾਂ ਬਦਲਣ ਬਾਰੇ ਸੁਪਰੀਮ ਕੋਰਟ ਕੱਲ੍ਹ ਕਰੇਗੀ ਸੁਣਵਾਈ ਆਈਐਮਡੀ ਦੇ ਡਿਪਟੀ ਡੀਜੀ ਆਨੰਦ ਸ਼ਰਮਾ ਨੇ ਜਾਣਕਾਰੀ ਦਿੱਤੀ ਹੈ ਕਿ
ਬੁੱਧਵਾਰ ਨੂੰ ਇਸ ਦਾ ਵਧੇਰੇ ਪ੍ਰਭਾਵ ਦੇਖਣ ਨੂੰ ਮਿਲੇਗਾ। ਇਸ ਸਮੇਂ ਦੇ ਦੌਰਾਨ, ਹਵਾਵਾਂ 100-125 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਸਕਦੀਆਂ ਹਨ। ਕੁਝ ਇਲਾਕਿਆਂ ਵਿੱਚ ਭਾਰੀ ਤੇ ਬਹੁਤ ਭਾਰੀ ਬਾਰਸ਼ ਦੀ ਚੇਤਾਵਨੀ ਦਿੱਤੀ ਗਈ ਹੈ। ਹਾਲਾਂਕਿ, ਇਹ ਅੰਫਾਨ ਨਾਲੋਂ ਘੱਟ ਖ਼ਤਰਨਾਕ ਹੋਵੇਗਾ।-
ਕੋਰੋਨਾਵਾਇਰਸ ਨੇ ਉਜਾੜੇ ਕਾਰੋਬਾਰ, 35% ਦੀ ਵਾਪਸੀ ਮੁਸ਼ਕਲ, ਬੰਦ ਹੋਣ ਦੇ ਕਗਾਰ 'ਤੇ ਪਹੁੰਚੇ ਨਿਊਜ਼ ਏਜੰਸੀ ਪੀਟੀਆਈ ਅਨੁਸਾਰ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦਫਤਰ (ਸੀਐਮਓ) ਨੇ ਟਵੀਟ ਕੀਤਾ ਕਿ ਮੁੰਬਈ ਸ਼ਹਿਰ ਅਤੇ ਠਾਣੇ, ਪਾਲਘਰ, ਰਾਏਗੜ੍ਹ, ਰਤਨਗਿਰੀ ਤੇ ਸਿੰਧੁਦੂਰਗ ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ (COVID-19) ਕਾਰਨ ਰਾਹਤ ਕਾਰਜਾਂ ਦੌਰਾਨ ਸਾਵਧਾਨੀ ਰੱਖੀ ਜਾਵੇ। ਕੱਚੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਲੋਕਾਂ ਲਈ ਰਾਹਤ ਦੀ ਖ਼ਬਰ, ਘਰੇਲੂ ਬਿਜਲੀ 50 ਪੈਸੇ ਪ੍ਰਤੀ ਯੂਨਿਟ ਹੋਈ ਸਸਤੀ ਅੱਗ ਦਾ ਭਾਂਬੜ ਬਣਿਆ ਅਮਰੀਕਾ, ਸੜਕਾਂ ਲਹੂ-ਲੁਹਾਣ, ਹੁਣ ਫੌਜ ਸੰਭਾਲੇਗੀ ਮੋਰਚਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ