ਮਨਵੀਰ ਕੌਰ ਰੰਧਾਵਾ

ਚੰਡੀਗੜ੍ਹ: ਕੋਵਿਡ-19 ਮਹਾਮਾਰੀ ਨੇ ਦੇਸ਼ ਦੀ ਆਰਥਿਕਤਾ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਆਲ ਇੰਡੀਆ ਮੈਨੂਫੈਕਚਰਰਜ਼ ਐਸੋਸੀਏਸ਼ਨ (ਏਆਈਐਮਓ) ਵੱਲੋਂ ਕਰਵਾਏ ਗਏ ਸਰਵੇਖਣ ਮੁਤਾਬਕ, ਦੇਸ਼ ਵਿੱਚ ਮਾਈਕ੍ਰੋ, ਛੋਟੇ ਤੇ ਮੀਡੀਅਮ ਐਂਟਰਪ੍ਰਾਈਜਜ਼ (ਐਮਐਸਐਮਈ) ਦੇ ਇੱਕ ਤਿਹਾਈ ਤੋਂ ਵੱਧ ਕਾਰੋਬਾਰੀਆਂ ਨੂੰ ਮੁੜ ਉੱਭਰਣ ਦਾ ਕੋਈ ਅਧਾਰ ਨਜ਼ਰ ਨਹੀਂ ਆਉਂਦਾ। ਇਸ ਕਾਰਨ ਇਹ ਉਦਯੋਗ ਬੰਦ ਹੋਣ ਦੇ ਕਗਾਰ 'ਤੇ ਪਹੁੰਚ ਗਏ ਹਨ। ਦੱਸ ਦਈਏ ਕਿ ਇਸ ਸਰਵੇਖਣ ਵਿੱਚ ਨੌਂ ਹੋਰ ਸਨਅਤ ਸੰਸਥਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਇਹ ਸਰਵੇ 24 ਮਈ ਤੋਂ 30 ਮਈ ਦਰਮਿਆਨ ਆਨ-ਲਾਈਨ ਕੀਤਾ ਗਿਆ ਸੀ। ਸਰਵੇਖਣ ਮੁਤਾਬਕ, ਐਮਐਸਐਮਈ ਦੇ 35 ਫੀਸਦ ਤੇ ਸਵੈ-ਰੁਜ਼ਗਾਰ ਵਾਲੇ 37% ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਉਦਯੋਗ ਦੀ ਵਾਪਸੀ ਬਹੁਤ ਮੁਸ਼ਕਲ ਹੈ। ਐਮਐਸਐਮਈ ਦੇ 32 ਫੀਸਦ ਨੇ ਕਿਹਾ ਕਿ ਉਨ੍ਹਾਂ ਦੇ ਉਦਯੋਗਾਂ ਨੂੰ ਸਥਿਤੀ ਤੋਂ ਮੁੜ ਆਉਣ ਵਿਚ ਛੇ ਮਹੀਨੇ ਲੱਗਣਗੇ। ਜਦਕਿ ਸਿਰਫ 12 ਫੀਸਦੀ ਨੇ ਕਿਹਾ ਕਿ ਤਿੰਨ ਮਹੀਨਿਆਂ ਤੋਂ ਘੱਟ ਸਮੇਂ ਵਿੱਚ ਉਨ੍ਹਾਂ ਦੇ ਉਦਯੋਗ ਦੀ ਸਥਿਤੀ ਬਹਾਲ ਹੋ ਜਾਵੇਗੀ।

ਏਆਈਐਮਓ ਦੇ ਸਾਬਕਾ ਚੇਅਰਮੈਨ ਕੇਈ ਰਘੁਨਾਥਨ, ਉਦਯੋਗ ਵਿੱਚ ਕੰਮਕਾਜ ਦੀ ਘਾਟ, ਭਵਿੱਖ ਬਾਰੇ ਅਨਿਸ਼ਚਿਤਤਾ ਛੋਟੇ ਤੇ ਦਰਮਿਆਨੇ ਉਦਯੋਗਾਂ ਨਾਲ ਜੁੜੇ ਪ੍ਰਮੁੱਖ ਕਾਰਕਾਂ ਚੋਂ ਇੱਕ ਹੈ ਪਰ ਉਦਯੋਗਾਂ ਦਾ ਬੰਦ ਹੋਣਾ ਪੂਰੀ ਤਰ੍ਹਾਂ ਕੋਰੋਨਾ ਮਹਾਮਾਰੀ ਨਹੀਂ ਹੋ ਸਕਦਾ। ਪਹਿਲਾਂ ਹੀ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ, ਚਾਹੇ ਉਹ ਨੋਟਬੰਦੀ ਜਾਂ ਜੀਐਸਟੀ ਹੋਵੇ। ਰਘੁਨਾਥਨ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਆਰਥਿਕਤਾ ਵਿੱਚ ਆਈ ਮੰਦੀ ਕਾਰਨ ਉਦਯੋਗ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਆਜ਼ਾਦੀ ਤੋਂ ਬਾਅਦ ਇਸ ਤਰ੍ਹਾਂ ਦੇ ਵੱਡੇ ਪੈਮਾਨੇ ਦਾ ਵਪਾਰ ਨਹੀਂ ਝੱਲਿਆ।

ਕਾਰਪੋਰੇਟ ਜਵਾਬ ਦੇਣ ਵਾਲਿਆਂ ਨੇ ਸੰਕੇਤ ਦਿੱਤਾ ਕਿ ਕਾਰੋਬਾਰ ਲੌਕਡਾਊਨ ਕਰਕੇ ਪ੍ਰਭਾਵਿਤ ਹੋਇਆ ਸੀ। 46% ਨੂੰ ਲਗਦਾ ਹੈ ਕਿ ਇਸ ਨੂੰ ਠੀਕ ਹੋਣ ਵਿੱਚ ਤਿੰਨ ਮਹੀਨੇ ਲੱਗ ਸਕਦੇ ਹਨ, ਜਦੋਂਕਿ 26% ਸਾਲ ਦੇ ਅੰਤ ਤੱਕ ਵਾਪਸ ਆਉਣ ਦੀ ਉਮੀਦ ਕਰਦੇ ਹਨ। ਇਸ ਬਾਰੇ ਏਆਈਐਮਓ ਦੇ ਜਨਰਲ ਸੈਕਟਰੀ ਕੇਨੀ ਰਾਮਾਨੰਦ ਨੇ ਕਿਹਾ, "ਇਸ ਖੇਤਰ ਵਿਚ ਅੱਗੇ ਤੋਂ ਜ਼ਿਆਦਾ ਕੰਮ ਨਹੀਂ ਹੋਏਗਾ ਤੇ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਨੌਕਰੀਆਂ ਗੁਆਣੀਆਂ ਪੈਣਗੀਆਂ।"

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904