ਨਵੀਂ ਦਿੱਲੀ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੱਛਮੀ ਹਿੱਸੇ 'ਚ ਸ਼ਨੀਵਾਰ ਨੂੰ ਇਕ ਸਕੂਲ ਨੇੜੇ ਹੋਏ ਬੰਬ ਧਮਾਕੇ 'ਚ ਘੱਟੋ ਘੱਟ 25 ਲੋਕ ਮਾਰੇ ਗਏ, ਜਿਨ੍ਹਾਂ 'ਚੋਂ ਬਹੁਤ ਸਾਰੇ ਨੌਜਵਾਨ ਸਨ। ਅਫਗਾਨਿਸਤਾਨ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ।


 


ਰਾਇਟਰਜ਼ ਦੇ ਅਨੁਸਾਰ, ਮੰਤਰਾਲੇ ਦੇ ਬੁਲਾਰੇ ਤਾਰਿਕ ਅਰੀਅਨ ਨੇ ਦੱਸਿਆ ਕਿ ਇਸ ਧਮਾਕੇ ਵਿੱਚ ਘੱਟੋ ਘੱਟ 52 ਲੋਕ ਜ਼ਖਮੀ ਹੋਏ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਹਨ। ਹਾਲਾਂਕਿ, ਉਸ ਨੇ ਧਮਾਕੇ ਦੇ ਕਾਰਨਾਂ ਬਾਰੇ ਕੁਝ ਨਹੀਂ ਕਿਹਾ।


 


ਸਿਹਤ ਮੰਤਰਾਲੇ ਦੇ ਬੁਲਾਰੇ ਗੁਲਾਮ ਦਸਤਗੀਰ ਨਜ਼ਰੀ ਨੇ ਦੱਸਿਆ ਕਿ ਹੁਣ ਤੱਕ 46 ਲੋਕਾਂ ਨੂੰ ਹਸਪਤਾਲ ਲਿਜਾਇਆ ਜਾ ਚੁੱਕਾ ਹੈ। ਤੁਹਾਨੂੰ ਦੱਸ ਦਈਏ ਕਿ ਜਦੋਂ ਤੋਂ ਅਮਰੀਕਾ ਨੇ ਐਲਾਨ ਕੀਤਾ ਸੀ ਕਿ ਕਾਬੁਲ 11 ਸਤੰਬਰ ਤੱਕ ਆਪਣੀਆਂ ਫੌਜਾਂ ਵਾਪਸ ਬੁਲਾਉਣ ਦੀ ਯੋਜਨਾ ਬਣਾ ਰਿਹਾ ਸੀ ਉਦੋਂ ਤੋਂ ਉਹ ਹਾਈ ਅਲਰਟ ‘ਤੇ ਸੀ। ਹੁਣ ਤੱਕ ਕਿਸੇ ਵੀ ਸੰਗਠਨ ਨੇ ਇਸ ਹਾਦਸੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।


 


ਜਿਸ ਸਕੂਲ ਨਜ਼ਦੀਕ ਇਹ ਧਮਾਕਾ ਹੋਇਆ ਹੈ, ਉਹ ਇਕ ਸੰਯੁਕਤ ਸਕੂਲ ਹੈ, ਜਿਸ ਵਿਚ ਲੜਕੇ ਅਤੇ ਲੜਕੀਆਂ ਦੋਵੇਂ ਪੜ੍ਹਦੇ ਹਨ। ਇਸ 'ਚ ਵਿਦਿਆਰਥੀ ਤਿੰਨ ਸ਼ਿਫਟਾਂ 'ਚ ਪੜ੍ਹਦੇ ਹਨ। ਇਸ ਵਿਚ ਕੁੜੀਆਂ ਦੂਜੀ ਸ਼ਿਫਟ 'ਚ ਪੜ੍ਹਦੀਆਂ ਹਨ। ਸਿੱਖਿਆ ਮੰਤਰਾਲੇ ਦੀ ਤਰਜਮਾਨ ਨਜੀਬਾ ਅਰਿਅਨ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਲੜਕੀਆਂ ਸ਼ਾਮਲ ਹਨ।