ਚੰਡੀਗੜ੍ਹ: ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਕੱਲ੍ਹ ਯਾਨੀ ਵੀਰਵਾਰ 10,000 ਗੱਡੀਆਂ ਦਾ ਕਾਫਲਾ ਲਖੀਮਪੁਰ ਜਾਵੇਗਾ। ਸਿੱਧੂ ਦੇ ਨਾਲ ਪੂਰੇ ਪੰਜਾਬ ਤੋਂ ਕਾਂਗਰਸ ਦੇ ਵਰਕਰ ਲਖੀਮਪੁਰ ਖੇੜੀ ਜਾਣਗੇ। ਪੰਜਾਬ ਕਾਂਗਰਸ ਦਾ ਵਫਦ ਮੋਹਾਲੀ ਏਅਰਪੋਰਟ ਤੋਂ ਲਖੀਮਪੁਰ ਜਾਵੇਗਾ। ਇਸ 'ਚ ਕਾਂਗਰਸ ਦੇ ਸੀਨੀਅਰ ਲੀਡਰ ਵੀ ਸ਼ਾਮਿਲ ਹੋਣਗੇ। ਮੋਹਾਲੀ ਏਅਰਪੋਰਟ ਲਾਈਟ ਪੁਆਇੰਟ ਤੋਂ ਸਵੇਰੇ 10:00 ਵਜੇ ਉਹ ਜਾਣਗੇ ਤੇ ਜੇਕਰ ਰਾਹ 'ਚ ਉਨ੍ਹਾਂ ਨੂੰ ਕੋਈ ਰੋਕਦਾ ਹੈ ਤਾਂ ਉਹ ਉਥੇ ਹੀ ਪ੍ਰਦਰਸ਼ਨ ਕਰਨਗੇ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲਖੀਮਪੁਰ ਖੀਰੀ ਵਿੱਚ ਮਾਰੇ ਗਏ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲਖੀਮਪੁਰ ਖੀਰੀ ਵਿੱਚ ਬੀਜੇਪੀ ਦੇ ਕਾਫਲੇ ਦਾ ਸ਼ਿਕਾਰ ਹੋਏ ਕਿਸਾਨਾਂ ਤੇ ਪੱਤਰਕਾਰਾਂ ਨੂੰ ਪੰਜਾਬ ਸਰਕਾਰ 50-50 ਲੱਖ ਰੁਪਏ ਦੇਵੇਗੀ।
ਦਸ ਦਈਏ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਲਖੀਮਪੁਰ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਰਾਹੁਲ ਗਾਂਧੀ ਕੁਝ ਸਮਾਂ ਪਹਿਲਾਂ ਲਖਨਾਊ ਜਾਣ ਲਈ ਦਿੱਲੀ ਹਵਾਈ ਅੱਡੇ ਤੋਂ ਰਵਾਨਾ ਹੋਏ ਹਨ। ਪੰਜਾਬ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵੀ ਰਾਹੁਲ ਦੇ ਨਾਲ ਜਾ ਰਹੇ ਹਨ। ਤਿੰਨੇ ਕਾਂਗਰਸੀ ਆਗੂ ਲਖੀਮਪੁਰ ਦੇ ਪੀੜਤ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣਗੇ। ਉੱਤਰ ਪ੍ਰਦੇਸ਼ ਸਰਕਾਰ ਦੇ ਗ੍ਰਹਿ ਵਿਭਾਗ ਨੇ ਕਿਹਾ ਕਿ ਰਾਜ ਸਰਕਾਰ ਨੇ ਕਾਂਗਰਸੀ ਨੇਤਾਵਾਂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਤਿੰਨ ਹੋਰਾਂ ਨੂੰ ਲਖੀਮਪੁਰ ਖੇੜੀ ਆਉਣ ਦੀ ਆਗਿਆ ਦੇ ਦਿੱਤੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/ abp-live-news/id811114904
https://apps.apple.com/in/app/