ਪੇਸ਼ੇ ਤੋਂ ਮਜ਼ਦੂਰ 45 ਸਾਲਾ ਕ੍ਰਿਸ਼ਨਾ ਸਾਹੂ ਪੈਸੇ ਦੀ ਸਮੱਸਿਆ ਕਾਰਨ ਸਾਈਕਲ ਰਾਹੀਂ 750 ਕਿਲੋਮੀਟਰ ਦੀ ਯਾਤਰਾ ਕਰਨ ਨਿਕਲ ਪਿਆ। ਉਹ ਬੁੱਧਵਾਰ ਨੂੰ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਲਖਨਊ ਤੋਂ ਛੱਤੀਸਗੜ੍ਹ ਦੇ ਬੇਮੇਤਰਾ ਲਈ ਰਵਾਨਾ ਹੋਇਆ ਸੀ।
ਅਜੇ ਉਸ ਨੇ ਸਿਰਫ 25 ਕਿਲੋਮੀਟਰ ਦਾ ਸਫਰ ਤੈਅ ਕੀਤਾ ਸੀ ਕਿ ਪਰਿਵਾਰ ਨੂੰ ਇੱਕ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ।
ਇਸ ਹਾਦਸੇ ‘ਚ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਸਰੇ ਜ਼ਖਮੀਆਂ ਨੂੰ ਪੁਲਿਸ ਨੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ‘ਚ ਦਾਖਲ ਕਰਵਾਇਆ। ਜਿਥੇ ਕ੍ਰਿਸ਼ਨ ਸਾਹੂ ਇਲਾਜ ਦੌਰਾਨ ਦਮ ਤੋੜ ਗਿਆ। ਇਸ ਸਮੇਂ ਉਨ੍ਹਾਂ ਦੇ ਦੋਵੇਂ ਬੱਚਿਆਂ ਨੂੰ ਇਲਾਜ਼ ਕਰਵਾ ਕੇ ਉਨ੍ਹਾਂ ਦੇ ਚਾਚੇ ਕੋਲ ਲਖਨਊ ਭੇਜਿਆ ਗਿਆ ਹੈ।
ਮ੍ਰਿਤਕ ਮਜ਼ਦੂਰ ਦੇ ਭਰਾ ਨੇ ਦੱਸਿਆ:
ਮੇਰੇ ਭਰਾ ਨੇ ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ ਕੁਝ ਨਹੀਂ ਦੱਸਿਆ। ਜਿੱਥੋਂ ਤੱਕ ਮੈਨੂੰ ਪਤਾ ਹੈ, ਬੇਰੁਜ਼ਗਾਰ ਹੋਣ ਤੋਂ ਬਾਅਦ ਉਸ ਨੂੰ ਬੱਚਿਆਂ ਲਈ ਭੋਜਨ ਦੀ ਸਮੱਸਿਆ ਆਈ ਸੀ। ਮੈਂ ਇਕ ਹਫ਼ਤਾ ਪਹਿਲਾਂ ਉਸ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਉਸ ਨੇ ਪੈਸੇ ਦੀ ਤੰਗੀ ਬਾਰੇ ਦੱਸਿਆ ਸੀ। ਉਸ ਦੇ ਦੋਵੇਂ ਬੱਚੇ ਮੇਰੇ ਨਾਲ ਹਨ। ਇੱਕ ਦੇ ਸਿਰ ਵਿੱਚ ਸੱਟ ਲੱਗੀ ਹੈ ਜਦੋਂ ਕਿ ਦੂਜੇ ਦੇ ਲੱਤ ਅਤੇ ਸਿਰ ਵਿੱਚ ਲੱਗੀ ਹੋਈ ਹੈ। -
ਪੁਲਿਸ ਨੇ ਦੱਸਿਆ ਕਿ ਲਾਸ਼ਾਂ ਪੋਸਟ ਮਾਰਟਮ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਫਿਲਹਾਲ ਪੁਲਿਸ ਇਸ ਕੇਸ ਦੀ ਜਾਂਚ ਕਰ ਰਹੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ