ਰੌਬਟ
ਚੰਡੀਗੜ੍ਹ: 29 ਸਾਲ ਪੁਰਾਣੇ ਮਾਮਲੇ 'ਚ ਨਾਮਜਦ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਅਗਾਊਂ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ ਸੀ। ਜਿਸ ਤੇ ਅੱਜ ਮੁਹਾਲੀ ਅਦਾਲਤ 'ਚ ਸੁਣਵਾਈ ਹੋਈ। ਦੋਨਾਂ ਧਿਰਾਂ ਦੇ ਵਕੀਲਾਂ ਨੇ ਆਪਣੇ ਆਪਣੇ ਤੱਥ ਪੇਸ਼ ਕੀਤੇ।ਅਦਾਲਤ ਨੇ ਦੋਨਾਂ ਧਿਰਾਂ ਦੀ ਬਹਿਸ ਸੁਣ ਕੇ ਫੈਸਲਾ ਸੋਮਵਾਰ ਲਈ ਸੁਰੱਖਿਅਤ ਰੱਖ ਲਿਆ ਹੈ।
ਡੀਜੀਪੀ ਵਲੋਂ ਪੇਸ਼ ਹੋਏ ਵਕੀਲ ਏਪੀਐਸ ਦਿਓਲ, ਨੇ ਬਚਾਅ ਪੱਖ ਰੱਖਦੇ ਹੋਏ ਕਿਹਾ, ਸੀਬੀਆਈ ਨੇ 2008 'ਚ ਵੀ ਸਾਬਕਾ ਡੀਜੀਪੀ ਖਿਲਾਫ ਐਫਆਈਆਰ ਦਰਜ ਕੀਤੀ ਸੀ।2011 'ਚ ਸੁਪਰੀਮ ਕੋਰਟ ਨੇ ਜਿਸ ਨੂੰ ਖਾਰਜ ਕਰ ਦਿੱਤਾ। ਫਿਰ ਹੁਣ 9 ਸਾਲ ਬਾਅਦ ਮੁੜ ਐਫਆਈਆਰ ਕਿਉਂ ਦਰਜ ਕੀਤੀ ਗਈ।
ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਵਕੀਲ ਏਪੀਐਸ ਗੋਇਲ
ਸੈਣੀ ਖਿਲਾਫ 29 ਸਾਲ ਪੁਰਾਣੇ 1991 ਦੇ ਬਲਵੰਤ ਸਿੰਘ ਮੁਲਤਾਨੀ ਅਗਵਾ ਕੇਸ ਦੇ ਸਬੰਧ ਵਿੱਚ ਮੁਹਾਲੀ ਦੇ ਮਟੌਰ ਥਾਣੇ 'ਚ ਐਫਆਈਆਰ ਦਰਜ ਹੋਈ ਸੀ।ਦਰਅਸਲ, ਇਹ ਮਾਮਲਾ 1991 ਦਾ ਹੈ ਜਦੋਂ ਸੈਣੀ ਚੰਡੀਗੜ੍ਹ 'ਚ ਸੀਨੀਅਰ ਪੁਲਿਸ ਕਪਤਾਨ ਵਜੋਂ ਤਾਇਨਾਤ ਸੀ। ਮੁਲਤਾਨੀ ਨੂੰ ਚੰਡੀਗੜ੍ਹ ਵਿੱਚ ਸੁਮੇਧ ਸੈਣੀ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋ ਪੁਲਿਸ ਅਧਿਕਾਰੀਆਂ ਨੇ ਘਰੋਂ ਚੁੱਕਿਆ ਸੀ। ਹਮਲੇ ਵਿੱਚ ਸੈਣੀ ਦੀ ਸੁਰੱਖਿਆ 'ਚ ਤਾਇਨਾਤ ਚਾਰ ਪੁਲਿਸ ਮੁਲਾਜ਼ਮ ਮਾਰੇ ਗਏ ਸਨ।
ਸ਼ਿਕਾਇਤ ਕਰਤਾ ਵਲੋਂ ਵਕੀਲ ਪ੍ਰਦੀਪ ਵਿਰਕ
ਇਹ ਇਲਜ਼ਾਮ ਲਾਇਆ ਜਾਂਦਾ ਹੈ ਕਿ ਮੁਲਤਾਨੀ ਨੂੰ 1991 ਵਿੱਚ ਸੈਣੀ ਦੀ ਹੱਤਿਆ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਪੁਲਿਸ ਨੇ ਅਗਵਾ ਕਰ ਲਿਆ ਸੀ। ਸੈਣੀ ਉੱਪਰ ਮੁਲਤਾਨੀ ਦੀ ਕਿਡਨੈਪਿੰਗ ਤੇ ਫਿਰ ਉਸ ਦੀ ਹੱਤਿਆ ਦੇ ਦੋਸ਼ ਹਨ। ਮੁਲਤਾਨੀ ਦੇ ਅਗਵਾ ਹੋਣ ਦਿ ਸ਼ਿਕਾਇਤ ਉਸ ਦੇ ਭਰਾ ਨੇ ਦਰਜ ਕਰਵਾਈ ਸੀ।
ਸੈਣੀ ਖਿਲਾਫ ਆਈਪੀਸੀ ਦੀ ਧਾਰਾ 364, (ਅਗਵਾ ਕਰਨ ਜਾਂ ਕਤਲ ਕਰਨ ਲਈ ਅਗਵਾ ਕਰਨ), 201(ਸਬੂਤ ਮਿਟਾਉਣ), 344, 330 ਤੇ 120 (ਬੀ) ਤਹਿਤ ਮੁਹਾਲੀ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਹੁਣ ਸਭ ਦੀਆਂ ਨਜ਼ਰਾਂ ਇਸ ਤੇ ਹਨ ਕਿ ਅਦਾਲਤ ਸੋਮਵਾਰ ਨੂੰ ਸਾਬਕਾ ਡੀਜੀਪੀ ਦੀ ਅਗਾਊਂ ਜ਼ਮਾਨਤ ਮੰਨਜ਼ੂਰ ਕਰਦੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ: ਬੰਦੇ ਦੇ ਪਿਸ਼ਾਬ ਨਾਲ ਉੱਸਰੇਗੀ ਚੰਨ ‘ਤੇ ਇਮਾਰਤ!
ਦੇਸ਼ ਦਾ ਸਭ ਤੋਂ ਵੱਡਾ ਨਸ਼ਾ ਤਸਕਰ ਰਣਜੀਤ ਰਾਣਾ ਚੀਤਾ ਗ੍ਰਿਫਤਾਰ, ਅਟਾਰੀ ਤੋਂ ਮਿਲੀ 532 ਕਿਲੋ ਹੈਰੋਇਨ ‘ਚ ਵਾਂਟੇਡ
ਮੁੱਠਭੇੜ 'ਚ ਸਬ ਇੰਸਪੈਕਟਰ ਸ਼ਹੀਦ, ਚਾਰ ਨਕਸਲੀ ਢੇਰ
Coronavirus: ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 95 ਲੋਕਾਂ ਦੀ ਮੌਤ, 60 ਹਜ਼ਾਰ ਪਹੁੰਚੀ ਸੰਕਰਮਿਤਾਂ ਦੀ ਗਿਣਤੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ