ਜਲੰਧਰ: ਕੋਰੋਨਾ ਵਾਇਰਸ ਨੂੰ ਲੈਕੇ ਸਰਕਾਰ ਵੱਲੋਂ ਹੋਮ ਕੁਆਰੰਟੀਨ ਦੀ ਸੁਵਿਧਾ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਬਣਾਏ ਹੋਰ ਕੁਆਰੰਟੀਨ ਸੈਂਟਰਾਂ 'ਚ ਵੀ ਲੋਕਾਂ ਨੂੰ ਰੱਖਿਆ ਜਾਂਦਾ ਹੈ ਪਰ ਕਈ ਲੋਕ ਇਨ੍ਹੀਂ ਥਾਵਾਂ 'ਤੇ ਰਹਿਣ ਤੋਂ ਗੁਰੇਜ਼ ਕਰਦੇ ਹਨ। ਅਜਿਹੇ 'ਚ ਹੁਣ ਜੋ ਲੋਕ ਲਗਜ਼ਰੀ ਸੁਵਿਧਾ ਚਾਹੁੰਦੇ ਹਨ ਤਾਂ ਉਹ ਹੋਟਲ 'ਚ ਵੀ ਕੁਆਰੰਟੀਨ ਹੋ ਸਕਦੇ ਹਨ।
ਜਲੰਧਰ 'ਚ ਇਹ ਸੁਵਿਧਾ ਸ਼ੁਰੂ ਹੋ ਗਈ ਹੈ। ਜਿਸ ਦੇ ਮੱਦੇਨਜ਼ਰ ਜਲੰਧਰ ਦੇ ਛੇ ਹੋਟਲ ਲਿਸਟ 'ਚ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਹੋਟਲਾਂ 'ਚ ਫਿਲਹਾਲ 148 ਕਮਰੇ ਉਪਲਬਧ ਹਨ।
ਇਹ ਵੀ ਪੜ੍ਹੋ: ਸਰਕਾਰ ਕੋਲ ਮੁੱਕੇ ਪੈਸੇ, ਅੱਜ ਤੋਂ ਖੁੱਲ੍ਹੇਗਾ ਲੌਕਡਾਊਨ
ਹੋਟਲਾਂ 'ਚ ਕੁਆਰੰਟੀਨ ਹੋਣ ਦੇ ਇਛੁੱਕ ਲੋਕਾਂ ਲਈ ਸ਼ਰਤ ਇਹ ਹੈ ਕਿ ਇੱਥੇ ਉਨ੍ਹਾਂ ਨੂੰ ਸਾਰਾ ਖਰਚਾ ਖੁਦ ਚੁੱਕਣਾ ਪਵੇਗਾ। ਯਾਨੀ ਕਿ ਲੋਕ ਆਪਣੇ ਖਰਚ 'ਤੇ ਹੋਟਲ 'ਚ ਕੁਆਰੰਟੀਨ ਹੋ ਸਕਦੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ