ਸਿਰਸਾ:ਪੰਜਾਬ ਪੁਲਿਸ ਨੂੰ ਨਸ਼ਾ ਤਸਕਰ ਰਣਜੀਤ ਸਿੰਘ ਚੀਤਾ ਅਤੇ ਉਸ ਦੇ ਸਾਥੀ ਦਾ ਪੰਜ ਦਿਨਾਂ ਦਾ ਰਿਮਾਂਡ ਮਿਲ ਗਿਆ ਹੈ।ਜੰਮੂ ਕਸ਼ਮੀਰ ਅਤੇ ਪੰਜਾਬ ‘ਚ ਹਿਜਬੁਲ ਦੇ ਚਾਲਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਸ਼ਨੀਵਾਰ ਨੂੰ ਭਾਰਤ ਦੇ ਸਭ ਤੋਂ ਵੱਡੇ ਨਸ਼ਾ ਤਸਕਰਾਂ ਵਿਚੋਂ ਇਕ ਰਣਜੀਤ ਰਾਣਾ ਚੀਤਾ ਨੂੰ ਗ੍ਰਿਫਤਾਰ ਕੀਤਾ ਸੀ। ਅੰਮ੍ਰਿਤਸਰ ਦਾ ਚੀਤਾ ਜੂਨ 2019 ਵਿੱਚ ਅਟਾਰੀ ਤੋਂ ਮਿਲੀ 532 ਕਿਲੋ ਹੈਰੋਇਨ 'ਚ ਮੋਸਟ ਵਾਂਟੇਡ ਸੀ। ਇਹ ਜਾਣਕਾਰੀ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਟਵਿਟ ਕਰ ਦਿੱਤੀ।


ਰਣਜੀਤ ਰਾਣਾ ਅਤੇ ਉਸ ਦੇ ਭਰਾ ਗਗਨਦੀਪ ਭੋਲਾ ਨੂੰ ਹਰਿਆਣਾ ਦੇ ਸਿਰਸਾ ਦੇ ਬੇਗੂ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਚੀਤਾ ‘ਤੇ 2018-2019 ਦੇ ਵਿਚਕਾਰ ਆਈਸੀਪੀ ਅੰਮ੍ਰਿਤਸਰ ਰਾਹੀਂ 6 ਰੌਕ ਲੂਣ ਦੀਆਂ ਖੇਪਾਂ ਦੇ ਰੂਪ ਵਿੱਚ ਪਾਕਿਸਤਾਨ ਤੋਂ ਹੈਰੋਇਨ ਅਤੇ ਹੋਰ ਨਸ਼ਿਆਂ ਦੀ ਤਸਕਰੀ ਕਰਨ ਦਾ ਸ਼ੱਕ ਹੈ।

ਦੂਰਦਰਸ਼ਨ ਦੇ ਇਸ ਕਦਮ ‘ਤੇ ਭੜਕਿਆ ਪਾਕਿਸਤਾਨ

ਹਾਲ ਹੀ ਵਿੱਚ ਹਿਜ਼ਬੁਲ ਦੇ ਚੋਟੀ ਦੇ ਕਮਾਂਡਰ ਰਿਆਜ਼ ਨਾਇਕੂ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਬੇਗਪੋਰਾ ਵਿੱਚ ਮਾਰਿਆ ਗਿਆ ਸੀ। ਇਹ ਕੰਮ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਵਾਲ ਦੀ ਅਗਵਾਈ ਹੇਠ ਆਪ੍ਰੇਸ਼ਨ ‘ਜੈਕਬੁੱਟ’ ਤਹਿਤ ਕੀਤਾ ਗਿਆ। ਪੁਲਵਾਮਾ, ਕੁਲਗਾਮ, ਅਨੰਤਨਾਗ ਅਤੇ ਸ਼ੋਪੀਆਂ ਵਰਗੇ ਜ਼ਿਲ੍ਹਿਆਂ ‘ਚ ਅੱਤਵਾਦੀਆਂ ਦੀ ਦਹਿਸ਼ਤਗਰਦੀ ਵਧਣ ਤੋਂ ਬਾਅਦ ਡੋਵਾਲ ਨੇ ਇਸ ਆਪ੍ਰੇਸ਼ਨ ਦਾ ਨਾਮ ‘ਜੈਕਬੁੱਟ' ਰੱਖਿਆ।

ਕੋਰੋਨਾ ‘ਚ ਵੀ ਨਹੀਂ ਰੁਕ ਰਿਹਾ ਵਾਰਦਾਤਾਂ ਦਾ ਸਿਲਸਿਲਾ, ਟਰੈਕਟਰ ਨਾਲ ਕੁਚਲ ਕੇ ਨੌਜਵਾਨ ਦਾ ਕਤਲ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ