Coronavirus: ਕੋਵਿਡ -19 ਦੇ ਮਰੀਜ਼ਾਂ ਦੀ ਗਿਣਤੀ ਵਿਸ਼ਵ ਭਰ ਵਿੱਚ ਲਗਾਤਾਰ ਵੱਧ ਰਹੀ ਹੈ। ਦੁਨੀਆ ਦੇ 212 ਦੇਸ਼ਾਂ ‘ਚ ਪਿਛਲੇ 24 ਘੰਟਿਆਂ ‘ਚ 96,927 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ 5,533 ਹੋ ਗਈ ਹੈ।

ਵਰਲਡਮੀਟਰ ਅਨੁਸਾਰ ਹੁਣ ਤੱਕ 40 ਲੱਖ 10 ਹਜ਼ਾਰ 571 ਵਿਅਕਤੀ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ ‘ਚੋਂ 2 ਲੱਖ 75 ਹਜ਼ਾਰ 959 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

ਇਸ ਦੇ ਨਾਲ ਹੀ 13 ਲੱਖ 82 ਹਜ਼ਾਰ 333 ਲੋਕ ਵੀ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਦੁਨੀਆ ਦੇ ਲਗਭਗ 73 ਪ੍ਰਤੀਸ਼ਤ ਕੋਰੋਨਾ ਕੇਸ ਸਿਰਫ ਦਸ ਦੇਸ਼ਾਂ ਤੋਂ ਆਏ ਹਨ। ਇਨ੍ਹਾਂ ਦੇਸ਼ਾਂ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਕਰੀਬ 29 ਲੱਖ ਹੈ। ਦੁਨੀਆਂ ‘ਚ ਕਿੰਨੇ ਕੇਸ, ਕਿੰਨੀਆਂ ਮੌਤਾਂ? ਦੁਨੀਆ ਭਰ ਦੇ ਕੁੱਲ ਮਾਮਲਿਆਂ ਵਿਚੋਂ ਇਕ ਤਿਹਾਈ ਅਮਰੀਕਾ ‘ਚ ਹਨ ਅਤੇ ਮੌਤਾਂ ਦਾ ਇਕ ਚੌਥਾਈ ਹਿੱਸਾ ਵੀ ਅਮਰੀਕਾ ‘ਚ ਹੈ. ਅਮਰੀਕਾ ਤੋਂ ਬਾਅਦ ਸਪੇਨ ਕੋਵਿਡ -19 ਨਾਲ ਦੂਜਾ ਸਭ ਤੋਂ ਪ੍ਰਭਾਵਤ ਦੇਸ਼ ਹੈ, ਜਿੱਥੇ 26,299 ਮੌਤਾਂ ਨਾਲ ਕੁੱਲ 260,117 ਲੋਕਾਂ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਯੂਕੇ ਦੂਜੇ ਅਤੇ ਇਟਲੀ ਮੌਤਾਂ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ ਹੈ। ਇਟਲੀ ‘ਚ ਹੁਣ ਤੱਕ 30,201 ਮੌਤਾਂ ਹੋ ਚੁੱਕੀਆਂ ਹਨ, ਜਦੋਂ ਕਿ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 217,185 ਹੈ। ਇਸ ਤੋਂ ਬਾਅਦ ਰੂਸ, ਫਰਾਂਸ, ਜਰਮਨੀ, ਤੁਰਕੀ, ਇਰਾਨ, ਚੀਨ, ਬ੍ਰਾਜ਼ੀਲ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।
  • ਅਮਰੀਕਾ: ਕੇਸ - 1,321,666, ਮੌਤਾਂ - 78,599
  • ਸਪੇਨ: ਕੇਸ - 260,117, ਮੌਤਾਂ - 26,299
  • ਇਟਲੀ: ਕੇਸ - 217,185, ਮੌਤਾਂ - 30,201
  • ਯੂਕੇ: ਕੇਸ - 211,364, ਮੌਤਾਂ - 31,241
  • ਰੂਸ: ਕੇਸ - 187,859, ਮੌਤਾਂ - 1,723
  • ਫਰਾਂਸ: ਕੇਸ - 176,079, ਮੌਤਾਂ - 26,230
  • ਜਰਮਨੀ: ਕੇਸ - 170,588, ਮੌਤਾਂ - 7,510.
  • ਬ੍ਰਾਜ਼ੀਲ: ਕੇਸ - 145,892, ਮੌਤਾਂ - 9,992
  • ਤੁਰਕੀ: ਕੇਸ - 135,569, ਮੌਤਾਂ - 3,689
  • ਈਰਾਨ: ਕੇਸ - 104,691, ਮੌਤਾਂ - 6,541
  • ਚੀਨ: ਕੇਸ - 82,886, ਮੌਤਾਂ - 4,633
ਇਹ ਵੀ ਪੜ੍ਹੋ :