ਇਸਲਾਮਾਬਾਦ: ਦੂਰਦਰਸ਼ਨ ਦੇ ਮੌਸਮ ਬੁਲੇਟਿਨ ‘ਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (POK) ਦੇ ਮੀਰਪੁਰ, ਮੁਜ਼ੱਫਰਾਬਾਦ ਅਤੇ ਗਿਲਗੀਤ ਦੇ ਮੌਸਮ ਦਾ ਹਾਲ ਦੱਸਣ 'ਤੇ ਪਾਕਿਸਤਾਨ ‘ਚ ਹਲਚਲ ਮਚ ਗਈ। ਪਾਕਿਸਤਾਨ ਨੇ ਭਾਰਤ ਦੇ ਇਸ ਕਦਮ ਨੂੰ ਗੈਰ ਜ਼ਿੰਮੇਵਾਰ ਦੱਸਿਆ ਅਤੇ ਸੰਯੁਕਤ ਰਾਸ਼ਟਰ ਮਤੇ ਦੀ ਮੰਗ ਕੀਤੀ।


ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਇੱਕ ਬਿਆਨ ‘ਚ ਕਿਹਾ:


ਪਿਛਲੇ ਸਾਲ ਭਾਰਤ ਵੱਲੋਂ ਜਾਰੀ ਕੀਤੇ ਗਏ ਅਖੌਤੀ ‘ਰਾਜਨੀਤਿਕ ਨਕਸ਼ਿਆਂ’ ਦੀ ਤਰ੍ਹਾਂ ਇਹ ਕਦਮ ਵੀ ਕਾਨੂੰਨੀ ਤੌਰ ‘ਤੇ ਅਰਥਹੀਣ ਹੈ।



ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ 'ਤੇ ਹੁਣ ਤੋਂ ਡੇਲੀ POK ਮੌਸਮ ਦੀ ਸਥਿਤੀ

ਦਰਅਸਲ, ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਨੇ ਸ਼ੁੱਕਰਵਾਰ ਤੋਂ ਆਪਣੇ ਪ੍ਰਾਇਮ ਟਾਈਮ ਨਿਊਜ਼ ਬੁਲੇਟਿਨ ‘ਚ ਪੀਓਕੇ ਦੇ ਇਨ੍ਹਾਂ ਇਲਾਕਿਆਂ ਦੇ ਮੌਸਮ ਦੇ ਹਾਲਾਤ ਦੱਸਣੇ ਸ਼ੁਰੂ ਕਰ ਦਿੱਤੇ ਹਨ। ਇਕ ਦਿਨ ਪਹਿਲਾਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਪੀਓਕੇ ਦੇ ਮੀਰਪੁਰ, ਮੁਜ਼ੱਫਰਾਬਾਦ ਅਤੇ ਗਿਲਗਿਤ ਦੇ ਤਾਪਮਾਨ ਅਤੇ ਮੌਸਮ ਦੀਆਂ ਰਿਪੋਰਟਾਂ ਨੂੰ ਡੀਡੀ ਨਿਊਜ਼ ਅਤੇ ਆਲ ਇੰਡੀਆ ਰੇਡੀਓ ਤੋਂ ਪ੍ਰਸਾਰਿਤ ਕਰਨ ਦਾ ਫੈਸਲਾ ਕੀਤਾ ਸੀ। ਇਸ ਘੋਸ਼ਣਾ ਤੋਂ ਇੱਕ ਦਿਨ ਪਹਿਲਾਂ ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਸੀ ਕਿ ਇਹ ਸ਼ਹਿਰ ਭਾਰਤ ਦਾ ਹਿੱਸਾ ਹਨ ਅਤੇ ਇਸੇ ਲਈ ਉਹ ਆਪਣੇ ਮੌਸਮ ਬੁਲੇਟਿਨ ‘ਚ ਇਨ੍ਹਾਂ ਥਾਵਾਂ ਦੇ ਮੌਸਮ ਬਾਰੇ ਜਾਣਕਾਰੀ ਦੇਣਗੇ।

ਇੱਕ ਹੀ ਦਿਨ ‘ਚ 22 ਲੋਕਾਂ ਦੀ ਮੌਤ ਤੋਂ ਬਾਅਦ ਐਕਸ਼ਨ ‘ਚ ਆਈ ਸਰਕਾਰ, ਏਮਸ ਦੇ ਡਾਇਰੈਕਟਰ ਨੂੰ ਵਿਸ਼ੇਸ਼ ਜਹਾਜ਼ ਨਾਲ ਅਹਿਮਦਾਬਾਦ ਭੇਜਿਆ

ਸ਼ੁੱਕਰਵਾਰ ਨੂੰ ਪ੍ਰਸਾਰਿਤ ਕੀਤੇ ਗਏ ਪਹਿਲੇ ਬੁਲੇਟਿਨ ਵਿੱਚ ਆਈਐਮਡੀ ਨੇ ਦਿਖਾਇਆ ਕਿ ਮੁਜ਼ੱਫਰਾਬਾਦ ਅਤੇ ਗਿਲਗੀਤ ਦਾ ਵੱਧ ਤੋਂ ਵੱਧ ਅਤੇ ਘੱਟੋ ਘੱਟ ਤਾਪਮਾਨ ਆਮ ਨਾਲੋਂ 1.6-3 ਡਿਗਰੀ ਘੱਟ ਸੀ।

Coronavirus: ਦੁਨੀਆ ‘ਚ ਹੁਣ ਤੱਕ 40 ਲੱਖ ਲੋਕ ਸੰਕਰਮਿਤ, ਦੋ ਲੱਖ 76 ਹਜ਼ਾਰ ਦੀ ਹੋ ਚੁਕੀ ਮੌਤ

ਡੀਡੀ ਨਿਊਜ਼ ਸਵੇਰੇ 8.55 ਵਜੇ ਅਤੇ ਰਾਤ 8.55 ਵਜੇ ਪੂਰਵ-ਅਨੁਮਾਨਾਂ ਦਾ ਪ੍ਰਸਾਰਣ ਕਰੇਗਾ। ਪ੍ਰਾਈਵੇਟ ਚੈਨਲ ਵੀ ਜਲਦੀ ਹੀ ਲੀਡ ਦਾ ਪਾਲਣ ਕਰਨਗੇ। ਇਹ ਘੋਸ਼ਣਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਭਾਰਤ ਨਿਰੰਤਰ ਮੰਨਦਾ ਰਿਹਾ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਭਾਰਤ ਦਾ ਇਕ ਹਿੱਸਾ ਹੈ। ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤੁਨਜੇ ਮਹਾਪਾਤਰ ਨੇ ਵੀਰਵਾਰ ਨੂੰ ਕਿਹਾ ਕਿ ਮੌਸਮ ਵਿਭਾਗ ਨੇ ਪਿਛਲੇ ਕੁਝ ਦਿਨਾਂ ਤੋਂ ਆਪਣੇ ਖੇਤਰੀ ਬੁਲੇਟਿਨ ਵਿੱਚ ਇਸ ਜਾਣਕਾਰੀ ਦਾ ਜ਼ਿਕਰ ਕਰਨਾ ਸ਼ੁਰੂ ਕਰ ਦਿੱਤਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ