ਨਵੀਂ ਦਿੱਲੀ: ਗੁਜਰਾਤ ਦੇ ਅਹਿਮਦਾਬਾਦ ‘ਚ ਕੋਰੋਨਾ ਨਾਲ ਇੱਕ ਦਿਨ ‘ਚ 22 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮੋਦੀ ਸਰਕਾਰ ਹਰਕਤ ‘ਚ ਆਈ ਹੈ। ਇਸ ਦੌਰਾਨ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੂੰ ਹਵਾਈ ਸੈਨਾ ਦੇ ਇਕ ਵਿਸ਼ੇਸ਼ ਜਹਾਜ਼ ਰਾਹੀਂ ਅਹਿਮਦਾਬਾਦ ਭੇਜਿਆ ਗਿਆ ਹੈ। ਭਾਜਪਾ ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਮੰਗ ਕੀਤੀ ਹੈ ਕਿ ਵਿਗੜਦੀ ਸਥਿਤੀ ਨਾਲ ਨਜਿੱਠਣ ਲਈ ਆਨੰਦੀਬੇਨ ਪਟੇਲ ਨੂੰ ਮੁੜ ਮੁੱਖ ਮੰਤਰੀ ਬਣਾਇਆ ਜਾਵੇ।


ਗੁਜਰਾਤ ‘ਚ ਪਿਛਲੇ 24 ਘੰਟਿਆਂ ‘ਚ ਕੋਵਿਡ -19 ਦੇ 390 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 7,403 ਹੋ ਗਈ। ਪ੍ਰਮੁੱਖ ਸਕੱਤਰ (ਸਿਹਤ) ਜੈਅੰਤੀ ਰਵੀ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 24 ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਕੇ 449 ਹੋ ਗਈ। ਉਨ੍ਹਾਂ ਕਿਹਾ ਕਿ ਇਲਾਜ ਤੋਂ ਬਾਅਦ 163 ਮਰੀਜ਼ਾਂ ਨੂੰ ਵੀ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਰਾਜ ‘ਚ ਹੁਣ ਤਕ 1,872 ਸੰਕਰਮਿਤ ਲੋਕ ਤੰਦਰੁਸਤ ਹੋ ਗਏ ਹਨ। ਹੁਣ ਤੱਕ ਕੁੱਲ 1,05,387 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।

Coronavirus: ਦੁਨੀਆ ‘ਚ ਹੁਣ ਤੱਕ 40 ਲੱਖ ਲੋਕ ਸੰਕਰਮਿਤ, ਦੋ ਲੱਖ 76 ਹਜ਼ਾਰ ਦੀ ਹੋ ਚੁਕੀ ਮੌਤ

ਹੁਣ ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਏਮਜ਼ (ਦਿੱਲੀ) ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਅਤੇ ਡਾ. ਮਨੀਸ਼ ਸੂਰਜਾ ਨੂੰ ਅਹਿਮਦਾਬਾਦ ਭੇਜਿਆ ਹੈ। ਸਿਵਲ ਹਸਪਤਾਲ ਅਤੇ ਐਸਵੀਪੀ ਦੋਵੇਂ ਹਸਪਤਾਲ ਦਾ ਦੌਰਾ ਕਰਨਗੇ। ਸਥਿਤੀ ਨੂੰ ਕਾਬੂ ਕਰਨ ਲਈ ਡਾਕਟਰਾਂ ਨੂੰ ਮਾਰਗ-ਦਰਸ਼ਨ ਕਰਨਗੇ।

ਕੋਰੋਨਾ ‘ਚ ਵੀ ਨਹੀਂ ਰੁਕ ਰਿਹਾ ਵਾਰਦਾਤਾਂ ਦਾ ਸਿਲਸਿਲਾ, ਟਰੈਕਟਰ ਨਾਲ ਕੁਚਲ ਕੇ ਨੌਜਵਾਨ ਦਾ ਕਤਲ

ਜਯੰਤੀ ਰਵੀ ਨੇ ਦੱਸਿਆ ਕਿ ਉਨ੍ਹਾਂ ਕਿਹਾ, “ਦੋਵੇਂ ਮਾਹਰ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਤੋਂ ਇਥੇ ਪਹੁੰਚਣਗੇ। ਉਹ ਸਥਿਤੀ ਦਾ ਜਾਇਜ਼ਾ ਲੈਣ ਲਈ ਅਹਿਮਦਾਬਾਦ ਦੇ ਸਿਵਲ ਹਸਪਤਾਲ ਅਤੇ ਐਸਵੀਪੀ ਹਸਪਤਾਲ ਜਾਣਗੇ। ਦੋਵੇਂ ਮਾਹਰ ਸਾਡੇ ਡਾਕਟਰਾਂ ਨਾਲ ਗੱਲਬਾਤ ਕਰਨਗੇ ਅਤੇ ਸਾਨੂੰ ਫੀਡਬੈਕ ਦੇਣ ਤੋਂ ਬਾਅਦ ਫਿਰ ਚਲੇ ਜਾਣਗੇ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ